23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਏਅਰਟੈੱਲ ਟਾਵਰ ਤੋਂ ਸਾਮਾਨ ਚੋਰੀ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 24-02-2026
ਤਰਨ ਤਾਰਨ, 23 ਫਰਵਰੀ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਏਅਰਟੈੱਲ ਟਾਵਰ ਤੋਂ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਕੰਪਨੀ ਦੇ ਇੰਜੀਨੀਅਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਸਵਰਨ ਸਿੰਘ ਸੁਪਰਵਾਈਜਰ ਏਅਰਟੈਲ ਕੰਪਨੀ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਰਾਹਲ ਚਾਹਲ ਤਰਨ ਤਾਰਨ ਨੇ ਸ਼ਿਕਾਇਤ ਕੀਤੀ ਕਿ ਸਾਡਾ ਪਿੰਡ ਰਟੌਲ ਵਿਖੇ ਏਅਰਟੈੱਲ ਕੰਪਨੀ ਦਾ ਟਾਵਰ ਲੱਗਾ ਹੋਇਆ ਹੈ ਜਿਥੋ ਪਿ੍ਤਪਾਲ ਸਿੰਘ ਬਤੌਰ ਇੰਜੀਨੀਅਰ ਏਅਰਟੈੱਲ ਕੰਪਨੀ ਮਿਤੀ 02 ਦਸੰਬਰ 2025 ਤੋਂ ਲੈ ਕੇ ਮਿਤੀ 22 ਜਨਵਰੀ 2026 ਤੱਕ ਟਾਵਰ ਦਾ ਸਾਮਾਨ ਚੋਰੀ ਕਰਕੇ ਲੈ ਗਿਆ ਹੈ | ਪਿ੍ਤਪਾਲ ਸਿੰਘ ਤੇ ਇਸ ਦੀ ਟੀਮ ਜਿਥੇ ਵੀ ਜਾਂ ਜਿਸ ਵੀ ਟਾਵਰ 'ਤੇ ਕੰਮ ਕਰਦੇ ਹਨ, ਉਸ ਟਾਵਰ ਤੋਂ ਸਾਮਾਨ ਚੋਰੀ ਕਰਕੇ ਲੈ ਜਾਂਦੇ ਹਨ ਅਤੇ ਤਰਨ ਤਾਰਨ 'ਚ ਜਿੰਨੇ ਵੀ ਟਾਵਰਾਂ ਤੋਂ ਚੋਰੀਆਂ ਹੋ ਰਹੀਆਂ ਹਨ ਉਹ ਸਾਰੀਆਂ ਚੋਰੀਆਂ ਪਿ੍ਤਪਾਲ ਸਿੰਘ ਤੇ ਇਸ ਦੀ ਟੀਮ ਕਰਦੇ ਹਨ | ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਪਿ੍ਤਪਾਲ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ 25 ਫਰਵਰੀ ਨੂੰ ਖ਼ਾਲਸਾ ਵਹੀਰ ਦਾ ਆਗਾਜ਼ ਹੋ ਰਿਹਾ-ਅਮਨਦੀਪ ਸਿੰਘ ਨਾਰਲੀ <br/> ਅਗਲੀ ਖ਼ਬਰ ਅਦਾਲਤ ਨੇ ਕਤਲ ਕੇਸ ਵਿਚ ਦੋਸ਼ੀ ਨੂੰ ਕੀਤਾ ਬਰੀ <br/>
Ad Position 24