23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅਦਾਲਤ ਨੇ ਕਤਲ ਕੇਸ ਵਿਚ ਦੋਸ਼ੀ ਨੂੰ ਕੀਤਾ ਬਰੀ <br/>

Ad Position 21
No active advertisement
ਅਜੀਤ ਡੈਸਕ 24-02-2026
ਤਰਨ ਤਾਰਨ, 23 ਫਰਵਰੀ (ਹਰਿੰਦਰ ਸਿੰਘ)-ਅਡੀਸ਼ਨਲ ਸ਼ੈਸ਼ਨ ਜੱਜ ਜ਼ਿਲ੍ਹਾ ਤਰਨ ਤਾਰਨ ਦੀ ਅਦਾਲਤ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਜੰਗਜੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਕੰਗ ਦੇ ਪੇਸ਼ ਹੋਏ ਸੀਨੀਅਰ ਵਕੀਲ ਜੇ.ਐੱਸ. ਢਿੱਲੋਂ ਦੀ ਬਹਿਸ ਸੁਣਨ ਤੋਂ ਉਪਰੰਤ ਧਾਰਾ 304 (ਬੀ), 302/34 ਆਈ.ਪੀ.ਸੀ. ਵਿਚ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਵਰਨਣਯੋਗ ਹੈ ਕਿ ਇਕ ਕੇਸ ਨੰਬਰ 60 22 ਅਪ੍ਰੈਲ 2021 ਨੂੰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮੁਦਈ ਸਰਬਜੀਤ ਸਿੰਘ ਵਾਸੀ ਤਿੰਮੋਵਾਲ ਦੇ ਬਿਆਨਾਂ 'ਤੇ ਦੋਸ਼ੀ ਜੰਗਜੀਤ ਸਿੰਘ ਅਤੇ ਉਸ ਦੀ ਮਾਤਾ ਸਵਿੰਦਰ ਕੌਰ ਦੇ ਖਿਲਾਫ਼ ਧਾਰਾ 304, 302, 34 ਆਈ.ਪੀ.ਸੀ. ਦੇ ਤਹਿਤ ਦਰਜ ਕੀਤਾ ਸੀ | ਜਿਸ ਵਿਚ ਉਸਨੇ ਦੋਸ਼ ਲਗਾਏ ਸਨ ਕਿ ਉਸਦੀ ਲੜਕੀ ਦੀ ਸ਼ਾਦੀ ਜੰਗਜੀਤ ਸਿੰਘ ਨਾਲ ਉਸਨੇ ਕੀਤੀ ਸੀ ਅਤੇ ਉਕਤ ਜੰਗਜੀਤ ਸਿੰਘ ਅਤੇ ਉਸ ਦੀ ਮਾਤਾ ਮੇਰੀ ਲੜਕੀ ਪੂਜਾ ਨੂੰ ਦਾਜ ਘੱਟ ਅਤੇ ਹੋਰ ਦਾਜ ਲਿਆਉਣ ਸੰਬੰਧੀ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ 21 ਅਪ੍ਰੈਲ 2021 ਨੂੰ ਉਕਤ ਦੋਵਾਂ ਦੋਸ਼ੀਆਂ ਨੇ ਉਸ ਨੂੰ ਫਾਹ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ | ਸੰਬੰਧਿਤ ਥਾਣੇ ਦੀ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਅਤੇ ਕੇਸ ਚੱਲਦੇ ਦੌਰਾਨ ਸਵਿੰਦਰ ਕੌਰ ਦੀ ਜੇਲ੍ਹ ਵਿਚ ਮੌਤ ਹੋ ਗਈ ਜਦਕਿ ਮੁਦਈ ਧਿਰ ਵਲੋਂ ਅਦਾਲਤ ਵਿਚ ਬਤੌਰ ਗਵਾਹ ਮੁਦਈ ਸਰਬਜੀਤ ਸਿੰਘ, ਏ.ਐੱਸ.ਆਈ. ਕੰਵਲਜੀਤ ਸਿੰਘ, ਡਾ. ਰਮਨਦੀਪ ਸਿੰਘ , ਮੌਕੇ ਦੇ ਗਵਾਹ ਗੁਰਮੀਤ ਸਿੰਘ, ਧਰਮਿੰਦਰ ਸਿੰਘ ਅਤੇ ਤਫਤੀਸ਼ੀ ਅਫਸਰ .ਏ.ਐੱਸ.ਆਈ. ਨਿਰਮਲ ਸਿੰਘ ਪੇਸ਼ ਹੋਏ | ਉਸ ਉਪਰੰਤ ਅਦਾਲਤ ਨੇ ਸਰਕਾਰੀ ਵਕੀਲ ਅਤੇ ਦੋਸ਼ੀ ਦੇ ਵਕੀਲ ਜੇ.ਐੱਸ. ਢਿੱਲੋਂ ਦੀ ਬਹਿਸ ਸੁਣਨ ਉਪਰੰਤ ਦੋਸ਼ੀ ਦੇ ਵਕੀਲ ਜੇ.ਐੱਸ.ਢਿੱਲੋਂ ਦੀ ਬਹਿਸ ਨਾਲ ਸਹਿਮਤ ਹੁੰਦੇ ਹੋਏ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ |

Ad Position 22
No active advertisement
ਪਿਛਲੀ ਖ਼ਬਰ ਏਅਰਟੈੱਲ ਟਾਵਰ ਤੋਂ ਸਾਮਾਨ ਚੋਰੀ, ਮਾਮਲਾ ਦਰਜ ਅਗਲੀ ਖ਼ਬਰ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 9 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. ਸੁਰਿੰਦਰ ਲਾਂਬਾ <br/>
Ad Position 24