24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਉਸਾਰੀ ਕਾਮਿਆਂ ਨੂੰ ਬਣਦੇ ਲਾਭ ਦਿੱਤੇ ਜਾਣ-ਗੁਰਦਿਆਲ ਤੇ ਦਵਿੰਦਰ ਸੋਹਲ

Ad Position 21
No active advertisement
ਅਜੀਤ ਡੈਸਕ 27-02-2026
ਤਰਨ ਤਾਰਨ, 26 ਫਰਵਰੀ (ਇਕਬਾਲ ਸਿੰਘ ਸੋਢੀ)-ਕੰਸਟਰੰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਜ਼ਿਲ੍ਹਾ ਤਰਨ ਤਾਰਨ ਵਲੋਂ ਜ਼ਿਲ੍ਹਾ ਕਨਵੀਨਰ ਗੁਰਦਿਆਲ ਸਿੰਘ ਖਡੂਰ ਸਾਹਿਬ ਦੀ ਅਗਵਾਈ ਹੇਠ ਲੇਬਰ ਇਸਪੈਕਟਰ ਅਨਿਲ ਕਮਾਰ ਰਾਹੀਂ ਪਿ੍ੰਸੀਪਲ ਸਕੱਤਰ ਕਿਰਤ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਨੂੰ ਮੰਗ ਪੱਤਰ ਭੇਜਿਆ | ਉਨ੍ਹਾਂ ਕਿਹਾ ਕਿ ਗ਼ਲਤ ਤਰੀਕੇ ਨਾਲ ਸਕੀਮਾਂ ਵਿਚ ਬਦਲਾਓ ਕੀਤਾ ਜਾ ਰਿਹਾ ਹੈ | ਐਕਸੀਡੈਂਟਲ ਐਕਸਗ੍ਰੇਸ਼ੀਆ ਲਾਭਪਾਤਰੀਆਂ ਦੇ ਵਾਰਿਸਾਂ ਨੂੰ ਨਾ ਮਿਲਣਾ, 27 ਨੰਬਰ ਫਾਰਮ ਦਾ ਆਟੋਪੈਚ ਨਾ ਹੋਣ ਕਾਰਨ ਲਾਭਪਾਤਰੀ ਖੱਜਲ ਖੁਆਰ ਹੋ ਰਹੇ ਹਨ, ਜੋ ਪ੍ਰਗਤੀ ਪੁਰਾਣੇ ਕੇਸਾਂ 'ਤੇ ਲੱਗੇ ਇਤਰਾਜਾਂ ਨੂੰ ਦੂਰ ਕਰਾਉਣ ਲਈ ਪਾਰਦਰਸ਼ਤਾ ਰਾਹੀਂ ਆਈ ਸੀ, ਉਹ ਖੜੋਤ ਵਿਚ ਚਲੀ ਗਈ ਹੈ | ਸਰਕਾਰ ਇਸਨੂੰ ਨਿੱਝਤਾ ਦਾ ਮਾਮਲਾ ਆਖ ਰਹੀ ਹੈ | ਹੁਣ ਓ.ਟੀ.ਪੀ. ਰਾਹੀਂ ਸਾਰਾ ਕੁਝ ਕੈਫੇ ਆਦਿ ਜਾ ਕੇ ਲੋਕਾਂ ਦੇ ਇਤਰਾਜ਼ ਦੇਖਣ ਸਮੇਂ ਓ.ਟੀ.ਪੀ. ਰਾਹੀਂ ਸਾਰੀ ਨਿੱਝਤਾ ਖਤਰੇ 'ਚ ਪੈਂਦੀ ਹੈ | ਜਥੇਬੰਦੀ ਸਮਝਦੀ ਹੈ ਕਿ ਲੇਬਰ ਮਹਿਕਮਾ ਲੋਕਾਂ ਦੇ ਮੁਤਾਬਿਕ ਕੰਮ ਕਰਨ ਤੋਂ ਅਸਮਰੱਥ ਹੋਣ ਕਾਰਨ ਓ.ਟੀ.ਪੀ. ਵਾਲਾ ਮੰਤਰ ਲਾਗੂ ਕਰਕੇ ਲਾਭ ਦੇਣ ਤੋਂ ਟਾਲਮਟੌਲ ਦੀ ਨੀਤੀ ਲਾਗੂ ਕਰ ਰਿਹਾ ਹੈ, ਆਦਿ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਮਜ਼ਦੂਰ ਕਾ. ਦਵਿੰਦਰ ਸੋਹਲ ਤੇ ਟਰੇਂਡ ਯੂਨੀਅਨ ਕੌਂਸਲ ਜ਼ਿਲ੍ਹਾ ਤਰਨ ਤਾਰਨ ਦੇ ਸਕੱਤਰ ਬਲਕਾਰ ਸਿੰਘ ਵਲਟੋਹਾ, ਠੇਕੇਦਾਰ ਕਲਦੀਪ ਸਿੰਘ ਤਰਨ ਤਾਰਨ, ਜਸਵੰਤ ਸਿੰਘ ਖਡੂਰ ਸਾਹਿਬ, ਠੇਕੇਦਾਰ ਮੋਹਣ ਸਿੰਘ ਖਡੂਰ ਸਾਹਿਬ, ਸੁਖਵਿੰਦਰ ਸਿੰਘ ਮੁਗਲਾਣੀ, ਹਰਜੀਤ ਸਿੰਘ, ਗਰਭੇਜ ਸਿੰਘ ਆਦਿ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖਾਲੜਾ ਮਿਸ਼ਨ ਵਲੋਂ ਗੁਰਦਾਸਪੁਰ 'ਚ ਨੌਜਵਾਨ ਦੇ ਪੁਲਿਸ ਮੁਕਾਬਲੇ ਦੀ ਨਿਰਪੱਖ ਜਾਂਚ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦ... ਅਗਲੀ ਖ਼ਬਰ ਸਰਹੱਦੀ ਪਿੰਡ ਡੱਲ ਦੇ ਨਿੱਜੀ ਸਕੂਲ ਵਿਚ ਡਰੋਨ ਰਾਹੀਂ ਆਇਆ ਪਿਸਤੌਲ ਤੇ ਗੋਲੀਆਂ ਬਰਾਮਦ
Ad Position 24