ਮੀਆਂਵਿੰਡ, 26 ਫਰਵਰੀ (ਸੰਧੂ)-ਸਥਾਨਕ ਪਿੰਡ ਵਿਖੇ ਸਥਿਤ ਡੇਰਾ ਬਾਬਾ ਸੰਤੋਖ ਨਾਥ ਜੀ ਦੇ ਅਸਥਾਨ 'ਤੇ ਹਰਿਦੁਆਰ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਆਏ ਸਾਧੂਆਂ ਵਲੋਂ ਡੇਰੇ 'ਤੇ ਪੂਜਾ ਅਰਚਨਾ ਕੀਤੀ | ਇਸ ਮੌਕੇ ਮੰਨਾ ਵਲੋਂ ਸਾਧੂਆਂ ਲਈ ਲੰਗਰ ਵਿਚ ਕਈ ਤਰ੍ਹਾਂ ਦੇ ਪਕਵਾਨਾਂ ਦਾ ਪ੍ਰਬੰਧ ਕੀਤਾ ਹੋਇਆ ਸੀ | ਉਪਰੰਤ ਸਮੂਹ ਸਾਧੂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੇ ਗ੍ਰਹਿ ਪਹੁੰਚੇ, ਜਿੱਥੇ ਮੰਨਾ ਵਲੋਂ ਸਾਧੂਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ ਹਰੇਕ ਸਾਲ ਇਹ ਸਾਧੂ ਡੇਰਾ ਬਾਬਾ ਸੰਤੋਖ ਵਿਖੇ ਪਹੁੰਚਦੇ ਹਨ ਤੇ ਉਹ ਬੜਾ ਮਾਣ ਮਹਿਸੂਸ ਕਰਦੇ ਹਨ ਕਿ ਇਹ ਸਾਧੂ ਉਚੇਚੇ ਤੌਰ 'ਤੇ ਉਨ੍ਹਾਂ ਦੇ ਗ੍ਰਹਿ ਪਹੁੰਚ ਹਨ | ਇਸ ਮੌਕੇ ਡੇਰੇ ਦੇ ਗੱਦੀਨਸ਼ੀਨ ਬਾਬਾ ਛੋਟੂ ਨਾਥ ਵਲੋਂ ਮਨਜੀਤ ਸਿੰਘ ਮੰਨਾ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਇੰਸਪੈਕਟਰ ਜ਼ੋਰਾਵਰ ਸਿੰਘ, ਡਿੰਪੀ ਮੀਆਂਵਿੰਡ, ਜ਼ਿਲ੍ਹਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ ਅਮਰਪਾਲ ਸਿੰਘ ਖਹਿਰਾ, ਗੁਰਪ੍ਰਤਾਪ ਸਿੰਘ ਸੰਧੂ, ਪਿੰਦਰ ਦੌਲੋਨੰਗਲ, ਰਵੀ ਟਪਿਆਲਾ, ਜੱਸ ਭੋਰਸੀ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ ਆਦਿ ਹਾਜ਼ਰ ਸਨ