25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਪਿੰਡਾਂ ਦੀਆਂ ਪੰਚਾਇਤਾਂ ਤੇ ਮੁਹਤਬਰਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 27-02-2026
ਤਰਨ ਤਾਰਨ, 26 ਫਰਵਰੀ (ਹਰਿੰਦਰ ਸਿੰਘ)-ਪਿੰਡ ਚੱਕ ਪੱਤੀ ਬਾਲੂ ਬਹਾਦਰ ਜ਼ਿਲ੍ਹਾ ਕਪੂਰਥਲਾ ਵਿਖੇ ਇਕ ਭਰਵੇਂ ਇਕੱਠ ਵਿਚ ਕਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਇਲਾਕੇ ਦੇ ਮੁਹਤਬਰਾਂ ਵਲੋਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਪੰਜਾਬ ਅੰਦਰ ਜ਼ਿਲ੍ਹਾ ਕਪੂਰਥਲਾ ਦਾ ਸੁਲਤਾਨਪੁਰ ਲੋਧੀ ਦਾ ਇਲਾਕਾ ਸਭ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਹੇਠ ਆਇਆ ਅਤੇ ਇਸ ਤੋਂ ਬਾਅਦ ਹੋਰ 8 ਜ਼ਿਲੇ੍ਹ ਹੜ੍ਹਾਂ ਨਾਲ ਪ੍ਰਭਾਵਿਤ ਹੋਏ | ਦਰਿਆ ਰਾਵੀ, ਬਿਆਸ ਅਤੇ ਸਤਲੁਜ ਦੇ ਬੰਨ੍ਹ ਕਈ ਥਾਵਾਂ ਤੋਂ ਟੁੱਟ ਗਏ, ਜਿਨ੍ਹਾਂ ਵਿਚ ਘੋਨੇਵਾਲ, ਬਾਊਪੁਰ, ਚੱਕ ਪੱਤੀ ਬਾਲੂ ਬਹਾਦਰ ਆਦਿਕ ਥਾਵਾਂ ਦੇ ਅਡਵਾਂਸ ਆਰਜੀ ਬੰਨ੍ਹ ਅਤੇ ਧੁੱਸੀ ਬੰਨ੍ਹ ਸ਼ਾਮਲ ਹਨ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਨੇ ਹੜ੍ਹਾਂ ਦੌਰਾਨ ਹਮੇਸ਼ਾਂ ਵਾਂਗ ਮੋਹਰੀ ਹੋ ਕੇ ਸੇਵਾਵਾਂ ਨਿਭਾਈਆਂ ਹਨ | ਜਿੱਥੇ ਸੰਪਰਦਾਇ ਵਲੋਂ ਦਰਿਆ ਰਾਵੀ ਦੇ ਧੁੱਸੀ ਬੰਨ੍ਹ ਦੇ ਤਿੰਨ ਵੱਡੇ ਪਾੜ ਪੂਰੇ ਗਏ ਹਨ, ਇਸ ਤਰ੍ਹਾਂ ਬਿਆਸ ਦੇ ਆਰਜੀ ਬੰਨ੍ਹਾਂ ਵੀ ਲਗਾਤਾਰ ਸੇਵਾਵਾਂ ਚੱਲੀਆਂ | ਜਦੋਂ 3 ਅਕਤੂਬਰ 2025 ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਬਿਆਸ ਦਰਿਆ ਦਾ ਪਾੜ ਪੂਰਿਆ ਗਿਆ ਤਾਂ ਸੰਗਤਾਂ ਨੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਅਸਮਾਨ ਤਕ ਗੂੰਜਾਂ ਪਾਈਆਂ | ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਨੇ ਬੋਲਦਿਆਂ ਆਖਿਆ ਕਿ ਅਸੀਂ ਸਮੂਹ ਇਲਾਕਾ ਨਿਵਾਸੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਬਾਬਾ ਹਾਕਮ ਸਿੰਘ ਦੇ ਅਤੀ ਧੰਨਵਾਦੀ ਹਾਂ, ਜਿਨ੍ਹਾਂ ਨੇ ਹੜ੍ਹਾਂ ਵੇਲੇ ਦਿਨ-ਰਾਤ ਇਕ ਕਰਕੇ ਨਿਰੰਤਰ ਸੇਵਾ ਨਾਲ ਸਾਡੇ ਇਲਾਕੇ ਨੰੂ ਵੱਡੀ ਰਾਹਤ ਪਹੁੰਚਾਈ | ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਟੁੱਟਾ ਬੰਨ੍ਹ ਬੰਨਿਆ | ਇਥੇ 10 ਸਤੰਬਰ ਨੂੰ ਅਰਦਾਸ ਬੇਨਤੀ ਉਪਰੰਤ ਬਾਬਾ ਜੀ ਨੇ ਸੇਵਾ ਆਰੰਭ ਕੀਤੀ ਸੀ | ਇਥੇ 300 ਫੁੱਟ ਦਾ ਪਾੜ ਸੀ, ਜੋ ਸੰਗਤ ਦੇ ਸਹਿਯੋਗ ਨਾਲ 23 ਦਿਨਾਂ ਦੀ ਸੇਵਾ ਨਾਲ ਪੂਰ ਦਿੱਤਾ ਗਿਆ ਸੀ | ਸੰਤ ਬਾਬਾ ਸੁੱਖਾ ਸਿੰਘ ਕਬੀਰਪੁਰ ਮੰਡੀ ਵਿਚ ਦਿਨ-ਰਾਤ ਹੱਥੀ ਸੇਵਾ ਕਰਕੇ ਸੰਗਤਾਂ ਨਾਲ ਮਿੱਟੀ ਦੇ ਬੋਰੇ ਭਰਦੇ ਰਹੇ | ਸੰਪਰਦਾਇ ਵਲੋਂ ਰੋਜ਼ਾਨਾ ਗੱਡੀਆਂ ਭਰ ਭਰ ਕੇ ਵੱਖ-ਵੱਖ ਨਗਰਾਂ ਤੋਂ ਸੰਗਤ ਪਹੁੰਚਾਈ ਜਾਂਦੀ ਰਹੀ ਅਤੇ ਖੁੱਲ੍ਹੇ ਲੰਗਰ ਭੰਡਾਰੇ ਵਰਤਦੇ ਰਹੇ | ਸੰਤ ਬਾਬਾ ਸੁੱਖਾ ਸਿੰਘ ਨੇ ਸਾਲ 2023 ਵਿਚ ਵੀ ਇਥੇ ਬੰਨ੍ਹ ਬੰਨਣ ਦੀ ਸੇਵਾ ਕੀਤੀ ਸੀ | ਇਸ ਵਾਰ ਹੜ੍ਹਾਂ ਦੌਰਾਨ ਇਸ ਇਲਾਕੇ ਦੇ ਲੋਕਾਂ ਨੇ ਸਭ ਤੋਂ ਲੰਮਾ ਸਮਾਂ ਪਾਣੀ ਵਿਚ ਗੁਜਾਰਿਆ ਹੈ | ਵਾਹਿਗੁਰੂ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਬੰਨ੍ਹ 'ਤੇ ਨੌਜਵਾਨਾਂ ਨੇ ਦਿਨ-ਰਾਤ, ਧੁੱਪ-ਛਾਂ ਦੀ ਪਰਵਾਹ ਕੀਤੇ ਬਿਨਾਂ ਅਣਥੱਕ ਸੇਵਾਵਾਂ ਕੀਤੀਆਂ | ਅੱਜ ਅਸੀਂ ਸਮੂਹ ਇਲਾਕੇ ਦੀਆਂ ਪੰਚਾਇਤਾਂ ਅਤੇ ਮੁਹਤਬਰਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਵਾਗਤ ਕਰਦੇ ਹਾਂ ਅਤੇ ਸਨਮਾਨ ਚਿੰਨ ਭੇਂਟ ਕਰਦੇ ਹਾਂ | ਇਸ ਮੌਕੇ ਕੁੰਦਨ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਸਰਪੰਚ, ਜਥੇਦਾਰ ਗੁਰਦੀਪ ਸਿੰਘ ਸ਼ਹੀਦ, ਅੰਗਰੇਜ਼ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਖਿੰਡਾ, ਡਾ. ਸਤਨਾਮ ਸਿੰਘ ਹਾਜੀਪੁਰ, ਬੋਹੜ ਸਿੰਘ ਹਜਾਰਾ, ਚਮਕੌਰ ਸਿੰਘ ਬੂਲੇ, ਭੁਪਿੰਦਰ ਸਿੰਘ ਸਰਪੰਚ ਬੂਲੇ, ਕੁਲਬੀਰ ਸਿੰਘ ਆਹਲੀ ਕਲਾਂ, ਗੁਰਮੁਖ ਸਿੰਘ ਕਰਮੂਵਾਲਾ, ਜਗੀਰ ਸਿੰਘ ਹਾਜੀਪੁਰ, ਅਜੀਤ ਸਿੰਘ, ਗੁਰਮੀਤ ਸਿੰਘ ਸਰਪੰਚ, ਇੰਦਰਜੀਤ ਸਿੰਘ ਸਰਪੰਚ ਹਾਜੀਪੁਰ, ਦਰਸ਼ਨ ਸਿੰਘ ਕਬੀਰਪੁਰ, ਧਰਮ ਸਿੰਘ ਕਬੀਰਪੁਰ, ਕਰਨੈਲ ਸਿੰਘ ਬਾਊਪੁਰ, ਕਾਬਲ ਸਿੰਘ ਕਬੀਰਪੁਰ, ਮੁਖਤਾਰ ਸਿੰਘ ਕਬੀਰਪੁਰ, ਪ੍ਰੀਤਮ ਸਿੰਘ ਆਹਲੀ, ਕੇਵਲ ਸਿੰਘ ਕਰਮੂਵਾਲਾ, ਸਾਹਿਬ ਸਿੰਘ ਕਰਮੂੰਵਾਲਾ, ਚੱਕ ਪੱਤੀ ਬਾਲੂ ਬਹਾਦਰ ਤੋਂ ਜਸਪਾਲ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਪ੍ਰਤਾਪ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਸਿੱਕਾ ਵਿਖੇ ਵਾਤਾਵਰਨ ਜਾਗਰੂਕਤਾ ਕੈਂਪ ਲਾਇਆ <br/> ਅਗਲੀ ਖ਼ਬਰ 28 ਨੂੰ ਬਰਨਾਲਾ ਵਿਖੇ ਮਹਾਂ ਰੈਲੀ 'ਚ ਬਹੁਤ ਵੱਡਾ ਇਕੱਠ ਹੋਵੇਗਾ-ਸਾਬਕਾ ਚੇਅਰਮੈਨ ਚੱਕਵਾਲੀਆ
Ad Position 24