25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਹੜ੍ਹ ਪੀੜਤ ਵਿਆਹ ਵਾਲੀਆਂ ਲੜਕੀਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

Ad Position 21
No active advertisement
ਅਜੀਤ ਡੈਸਕ 27-02-2026
ਤਰਨ ਤਾਰਨ, 26 ਫਰਵਰੀ (ਹਰਿੰਦਰ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਉਬਰਾਏ ਵਲੋਂ ਲੋੜਵੰਦ ਹੜ੍ਹ ਪੀੜਤ ਵਿਆਹ ਵਾਲੀਆਂ 25 ਲੜਕੀਆਂ ਨੂੰ 25 ਲੱਖ ਰੁਪਏ ਦੇ ਚੈਕ ਵੰਡੇ ਗਏ | ਜੋ ਪਿਛਲੇ ਸਾਲ ਪੰਜਾਬ ਵਿਚ ਹੜ੍ਹ ਆਉਣ ਕਾਰਨ ਦਰਿਆ ਨਾਲ ਲੱਗਦੇ ਪਿੰਡਾ ਵਿਚ ਵੱਸਦੇ ਲੋਕਾਂ ਦੇ ਭਾਰੀ ਨੁਕਸਾਨ ਹੋਣ ਕਾਰਨ ਉਥੋਂ ਦੀਆਂ ਲੜਕੀਆਂ ਦੇ ਵਿਆਹ ਪਹਿਲਾਂ ਹੀ ਤਹਿ ਹੋ ਚੁੱਕੇ ਸਨ | ਦਰਿਆਈ ਪਾਣੀ ਆਉਣ ਕਾਰਨ ਲੋੜਵੰਦ ਲੜਕੀਆਂ ਦੇ ਵਿਆਹ ਕਰਨ ਲਈ ਮਾਪਿਆਂ ਨੂੰ ਭਾਰੀ ਚਿੰਤਾ ਹੋਣ ਲੱਗੀ ਸੀ | ਉਸ ਸਮੇਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ਓਬਰਾਏ ਵਲੋਂ ਵਿਸੇਸ਼ ਤੌਰ 'ਤੇ ਹੜ੍ਹ ਪ੍ਰਭਾਵਿਤ ਇਲਾਕਿਆ ਦਾ ਦੌਰਾ ਕਰਨ ਸਮੇਂ ਇਹ ਐਲਾਨ ਕੀਤਾ ਸੀ ਕਿ ਜਿੰਨਾਂ ਲੜਕੀਆ ਦੇ ਵਿਆਹ ਤਹਿ ਹੋ ਚੁੱਕੇ ਹਨ, ਉਨ੍ਹਾਂ ਲੜਕੀਆਂ ਨੂੰ ਇਕ ਲੱਖ ਰੁਪਏ ਪ੍ਰਤੀ ਪਰਿਵਾਰ ਸਹਾਇਤਾ ਦਿੱਤੀ ਜਾਵੇਗੀ | ਉਸ ਨੂੰ ਲੈ ਕੇ ਹੁਣ ਤੱਕ ਵੱਖ-ਵੱਖ ਸਥਾਨਾਂ 'ਤੇ ਜਾ ਕੇ ਪੰਜਾਬ ਵਿਚ 226 ਲੋੜਵੰਦ ਲੜਕੀਆਂ ਨੂੰ (2 ਕਰੋੜ 26 ਲੱਖ ਰੁਪਏ) ਤੇ ਤਰਨ ਤਾਰਨ ਜ਼ਿਲ੍ਹੇ ਦੇ ਪਰਿਵਾਰਾਂ ਨੂੰ 25 ਲੱਖ ਦੇ ਚੈਕ ਦੇਣ ਤਰਨ ਤਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਵਿਖੇ ਪੁੱਜ ਕੇ ਚੈ?ਕ ਦਿੱਤੇ | ਡਾ. ਐਸ.ਪੀ. ਸਿੰਘ ਓਬਰਾਏ ਨੇ ਇਹ ਵੀ ਦੱਸਿਆ ਕੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਦੇ ਮਕਾਨਾਂ ਦੀਆਂ ਛੱਤਾਂ ਅਤੇ ਮਕਾਨਾਂ ਦੇ ਨੁਕਸਾਨ ਦਾ ਜਾਇਜਾ ਕਰਨ ਲਈ ਸਾਡੀ ਇਕ ਵਿਸੇਸ਼ ਟੀਮ (ਪਟਿਆਲਾ ਹੈਡ ਆਫਿਸ ਤੋਂ ਗਠਨ ਕੀਤੀ ਗਈ ਹੈ) ਅਤੇ ਜ਼ਿਲ੍ਹਾ ਇਕਾਈ ਟੀਮਾਂ ਦੀ ਵੀ ਡਿਊਟੀ ਲਗਾਈ ਗਈ ਹੈ | ਇਸ ਦੀ ਪੁਸ਼ਟੀ ਪਟਿਆਲੇ ਦੀ ਵਿਸ਼ੇਸ਼ ਟੀਮ ਕਰੇਗੀ ਅਤੇ ਨਾਲ ਜ਼ਿਲ੍ਹਾ ਪ੍ਰਧਾਨ ਇਕਾਈ ਦਿਲਬਾਗ ਸਿੰਘ ਜੋਧਾ ਨੂੰ ਜਿੰਮੇਵਾਰੀ ਸੌਂਪੀ ਜਾਵੇਗੀ | ਉਹ ਵੀ ਜਲਦੀ ਹੀ ਲੋੜਵੰਦ ਲੋਕਾਂ ਦੇ ਘਰਾਂ ਦੀਆਂ ਛੱਤਾਂ ਪਾਉਣ ਲਈ ਵਿਸ਼ੇਸ਼ ਤੌਰ 'ਤੇ ਸਹਾਇਤਾ ਦੇਣ ਲਈ ਸਕੀਮ ਲੈ ਕੇ ਆ ਰਹੇ ਹਨ | ਇਸ ਮੌਕੇ ਦਿਲਬਾਗ ਸਿੰਘ ਜੋਧਾ ਨੇ ਤਰਨ ਤਾਰਨ ਜ਼ਿਲ੍ਹੇ ਵਿਚ 61 ਲੱਖ ਰੁਪਏ ਦੇ ਚੈਕ ਪਰਿਵਾਰਾਂ ਨੂੰ ਵੰਡੇ ਗਏ | ਇਸ ਮੌਕੇ ਸਤਨਾਮ ਸਿੰਘ ਨਿੱਝਰ, ਹਰਜਿੰਦਰ ਸਿੰਘ ਪੱਟੀ ਮੈਨੇਜ਼ਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਸੁਖਵੰਤ ਸਿੰਘ ਧਾਮੀ, ਕੁਲਰਾਜਬੀਰ ਸਿੰਘ ਕੰਗ, ਮਾਸਟਰ ਗੁਲਬਾਗ ਸਿੰਘ, ਕੁਲਵਿੰਦਰ ਸਿੰਘ ਪਿੰਕਾ, ਬਿਕਰਮਜੀਤ ਸਿੰਘ ਕੰਗ, ਮਨਿੰਦਰ ਸਿੰਘ ਰਾਜੂ, ਨਰਿੰਦਰ ਸਿੰਘ ਅਤੇ ਹਰਵਿੰਦਰ ਸਿੰਘ (ਦੋਨੋਂ ਸਾਬਕਾ ਬੈਂਕ ਮੈਨੇਜਰ), ਪਵਨ ਕੁਮਾਰ ਬੁੱਗੀ, ਮੁਖਰਾਮ ਸਿੰਘ, ਪੰਡਿਤ ਗਗਨ ਭਾਰਗਵ, ਕੇਵਲ ਸਿੰਘ ਏ.ਐਸ.ਆਈ., ਹਰਜੀਤ ਸਿੰਘ ਨਾਮਧਾਰੀ, ਹਰਪ੍ਰੀਤ ਸਿੰਘ, ਹਰਮਿੰਦਰ ਸਿੰਘ ਬੌਬੀ, ਸਰਬਜੀਤ ਸਿੰਘ ਸਾਬੀ, ਉਜਵਲਪ੍ਰੀਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਸਿੱਕਾ ਵਿਖੇ ਵਾਤਾਵਰਨ ਜਾਗਰੂਕਤਾ ਕੈਂਪ ਲਾਇਆ <br/>
Ad Position 24