25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਅੰਮਿ੍ਤਸਰ-ਖੇਮਕਰਨ ਜੀ.ਟੀ. ਰੋਡ ਤੋਂ ਪਿੰਡ ਸੁਰ ਸਿੰਘ ਨੂੰ ਜਾਂਦੀ ਲਿੰਕ ਰੋਡ ਪਾਸ ਹੋਣ ਤੋਂ ਪਹਿਲਾਂ ਹੀ ਟੁੱਟਣੀ ਸ਼ੁਰੂ-ਸੁਖਦੇਵ ਸਿੰਘ ਢਿੱਲੋਂ

Ad Position 21
No active advertisement
ਅਜੀਤ ਡੈਸਕ 27-02-2026
ਤਰਨ ਤਾਰਨ, 26 ਫਰਵਰੀ (ਹਰਿੰਦਰ ਸਿੰਘ)-ਅੰਮਿ੍ਤਸਰ-ਖੇਮਕਰਨ ਜੀ.ਟੀ. ਰੋਡ ਨਜ਼ਦੀਕ ਪੀਰ ਬਾਬਾ ਬੁੱਧੂਸ਼ਾਹ ਜੀ ਖਜੂਰਾਂ ਤੋਂ ਪਿੰਡ ਸੁਰ ਸਿੰਘ ਜੋ ਲਿੰਕ ਸੜਕ ਬਣਾਈ ਗਈ ਹੈ, ਉਹ ਪਿੰਡ ਦੀ ਫਿਰਨੀ ਵੀ ਹੈ | ਕੱਚੇ ਰਸਤੇ 'ਤੇ ਚੱਲਣ ਵਾਲੇ ਰੇੜੇ ਅਤੇ ਟਰੈਕਟਰ ਟਰਾਲੀਆਂ ਲੰਘਣ ਲਈ ਆਮ ਪੋਰਿਆ ਦੀ ਪੁਲੀ ਪਹਿਲਾਂ ਤੋਂ ਹੀ ਚੱਲ ਰਹੀ ਸੀ ਪਰ ਠੇਕੇਦਾਰ ਵਲੋਂ ਉਨ੍ਹਾਂ ਪੋਰਿਆ ਉੱਪਰ ਹੀ ਲੁੱਕ ਬੱਜਰੀ ਪਾ ਕੇ ਕਾਗਜ਼ਾਂ ਵਿਚ ਉਹ ਬਣਾ ਦਿੱਤੀ ਗਈ | ਜਦ ਕਿ ਹੁਣ ਪਿੰਡ ਦਾ ਪਹਿਲੀ ਰੋਡ ਜੋ ਲੁੱਕ ਬੱਜਰੀ ਵਾਲਾ ਸੀ, ਉਸ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੀਮੈਟ ਬੱਜਰੀ ਵਾਲਾ ਬਣਾਉਣ ਕਰਕੇ ਉਸ ਸੜਕ ਨੂੰ ਪੁਟਿਆ ਗਿਆ ਹੈ, ਜਿਸ ਕਰਕੇ ਪਿੰਡ ਦੀ ਜ਼ਮੀਨ ਉਪਰ ਜੋ ਸਰਕਾਰੀ ਗੁਦਾਮ ਬਣੇ ਹਨ, ਉਨ੍ਹਾਂ ਨੂੰ ਕਣਕ ਦਾ ਸੀਜ਼ਨ ਆਉਣ ਕਰਕੇ ਖਾਲੀ ਕਰਨ ਵਾਸਤੇ ਗੱਡੀਆਂ ਦੀ ਆਵਾਜਾਈ ਇਸ ਰਸਤੇ ਆਉਣ ਕਰਕੇ ਪੋਰਿਆ ਵਾਲੀ ਪੁਲੀ ਟੁੱਟ ਗਈ | ਇਸ ਮੌਕੇ ਸਮਾਜ ਸੇਵੀ ਸੁਖਦੇਵ ਸਿੰਘ ਢਿੱਲੋਂ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ ਕਾਲਾ ਨੇ ਜਾਣਕਾਰੀ ਦਿੰਦੇ ਹੋਏ ਸਰਕਾਰ ਤੋਂ ਮੰਗ ਕੀਤੀ ਗਈ ਕੇ ਟੈਂਡਰ ਮੁਤਾਬਕ ਜਾਣੂ ਕਰਵਾਇਆ ਜਾਵੇ ਕਿ ਸੜਕ ਵਿਚ ਕਿੰਨੀਆਂ ਪੁੱਲੀਆ ਪਾਸ ਹਨ, ਕਿੰਨ੍ਹਾਂ ਮਟੀਅਰਲ ਪਾਸ ਹੈ, ਕਿਨੇ ਟਨ ਲੋਡ ਵਾਲੀਆ ਗੱਡੀਆਂ ਪਾਸ ਹਨ ਕਿਉਂਕਿ ਪਿੰਡ ਦੀ ਜ਼ਮੀਨ ਵਿਚ ਸਰਕਾਰੀ ਗੁਦਾਮ ਹਨ, ਗੋਦਾਮਾਂ ਵਿਚ ਫਸਲ ਆਉਣ ਕਾਰਨ ਗੱਡੀਆਂ ਸੜਕਾਂ ਉੱਪਰ ਹੀ ਚੱਲਣੀਆਂ ਹਨ ਪਰ ਸੜਕ ਵੀ ਮਜ਼ਬੂਤ ਹੋਣੀ ਚਾਹੀਦੀ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਬਘੇਲ ਸਿੰਘ, ਸ਼ਹੀਦ ਬਾਬਾ ਅਮਰ ਸਿੰਘ, ਸ਼ਹੀਦ ਬਾਬਾ ਤਾਰਾ ਸਿੰਘ ਵਾਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ 300 ਸਾ... ਅਗਲੀ ਖ਼ਬਰ ਥਾਇਰਾਇਡ ਰੋਗ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ-ਡਾ. ਰੰਧਾਵਾ
Ad Position 24