ਫਤਿਆਬਾਦ, 2 ਮਾਰਚ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਦੀ ਸੁਨਾਰ ਯੂਨੀਅਨ ਦੀ ਮੀਟਿੰਗ ਸੁਨਾਰ ਮਾਰਕੀਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਹੈਪੀ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਮਨੋਹਰ ਸਿੰਘ ਚੌਹਾਨ, ਗੁਰਿੰਦਰ ਸਿੰਘ ਬਿੱਲਾ, ਮਨਜਿੰਦਰ ਸਿੰਘ ਅਤੇ ਵੱਖ-ਵੱਖ ਮੈਂਬਰਾਂ ਵਲੋਂ ਸ਼ਿਰਕਤ ਕੀਤੀ | ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ 3 ਅਤੇ 4 ਮਾਰਚ ਨੂੰ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਮਾਰਕੀਟ ਦੀਆਂ ਸਮੁੱਚੀਆਂ ਸੁਨਾਰ ਮਾਰਕੀਟ ਦੀਆਂ ਦੁਕਾਨਾਂ ਹੋਲੀਆਂ ਦੇ ਸੰਬੰਧ ਵਿਚ ਬੰਦ ਰਹਿਣਗੀਆਂ | ਉਲੰਘਣਾ ਕਰਨ ਵਾਲੇ ਨੂੰ ਯੂਨੀਅਨ ਦੇ ਫੈਸਲੇ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ |