15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰੂਕੁਲ ਸਕੂਲ ਭਿੱਖੀਵਿੰਡ ਵਿਖੇ ਗ਼ਦਰੀ ਬੀਬੀ ਗੁਲਾਬ ਕੌਰ ਦੀ ਸ਼ਤਾਬਦੀ ਮਨਾਈ <br/>

Ad Position 21
No active advertisement
ਅਜੀਤ ਡੈਸਕ 03-03-2026
ਭਿੱਖੀਵਿੰਡ, 2 ਮਾਰਚ (ਬੌਬੀ)-ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਸਕੂਲ ਚੇਅ. ਦਲਜੀਤ ਮਲਹੋਤਰਾ ਅਤੇ ਵਾਈਸ ਪਿ੍ੰਸੀਪਲ ਮੈਡਮ ਪਰਮਜੀਤ ਕੌਰ ਦੀ ਪ੍ਰਧਾਨਗੀ ਵਿਚ ਔਰਤ ਮੁਕਤੀ ਮੋਰਚੇ ਦੀ ਆਗੂ ਕਾ. ਨਰਿੰਦਰ ਕੌਰ ਦੇ ਉੱਦਮ ਸਦਕਾ ਗਦਰੀ ਲਹਿਰ ਵਿਚ ਸਾਰਾ ਜੀਵਨ ਲਾਉਣ ਵਾਲੀ ਭਾਰਤ ਦੀ ਪਹਿਲੀ ਔਰਤ ਵਜੋਂ ਜਾਣੀ ਜਾਂਦੀ ਬੀਬੀ ਗੁਲਾਬ ਕੌਰ ਦੀ ਸ਼ਤਾਬਦੀ ਮਨਾਈ ਗਈ | ਇਸ ਮੌਕੇ ਮੋਰਚੇ ਦੇ ਸੂਬੇ ਦੇ ਆਗੂ ਪ੍ਰੋ. ਰਘਬੀਰ ਕੌਰ ਤੇ ਪ੍ਰੋ. ਸੁਰਿੰਦਰ ਕੌਰ ਨੇ 25 ਸਾਲ ਦੀ ਉਮਰ ਵਿਚ ਬੀਬੀ ਗੁਲਾਬ ਕੌਰ ਵਲੋਂ ਮਾਈ ਭਾਗੋ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਆਪਣੇ ਪਰਿਵਾਰ ਨੰੂ ਤਿਲਾਂਜ਼ਲੀ ਦੇ ਕੇ ਭੇਸ ਬਦਲ-ਬਦਲ ਕੇ ਗਦਰੀ ਲਹਿਰ 'ਚ ਲਾਸਾਨੀ ਭੂਮਿਕਾ ਨਿਭਾਅ ਕੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਕੇ ਔਰਤ ਜਾਤੀ ਦਾ ਸਿਰ ਉੱਚਾ ਕੀਤਾ | ਇਸ ਮੌਕੇੇ ਕਾ. ਹਰਭਜਨ ਸਿੰਘ ਚੂਸਲੇਵੜ, ਧਰਮ ਸਿੰਘ ਪੱਟੀ, ਦਲਜੀਤ ਸਿੰਘ ਦਿਆਲਪੁਰਾ, ਕੇਵਲ ਸਿੰਘ ਮਾੜੀ ਕੰਬੋਕੇ, ਜਸਵਿੰਦਰ ਸਿੰਘ ਜੱਸ, ਮਾਸਟਰ ਬੇਅੰਤ ਸਿੰਘ, ਹਰਨੰਦ ਸਿੰਘ ਬੱਲਿਆਂਵਾਲਾ, ਗੁਰਦੇਵ ਸਿੰਘ ਮਨਿਹਾਲਾ, ਵਿਦਿਆਰਥੀ ਹੁਸਨ, ਤਰਕਸ਼ੀਲ ਸਾਥੀ ਗੁਰਬਾਜ ਸਿੰਘ ਆਦਿ ਨੇ ਦੱਸਿਆ ਕਿ ਕੋਈ ਵੀ ਮੋਰਚਾ ਜਾਂ ਲਹਿਰ ਤੇ ਪਾਰਟੀ ਔਰਤਾਂ ਦੀ ਸ਼ਮੂਲੀਅਤ ਤੋਂ ਬਿਨਾਂ ਪ੍ਰਵਾਨ ਨਹੀਂ ਚੜ੍ਹਦੀ | ਇਸ ਮੌਕੇ ਸਕੂਲ ਪਿ੍ੰਸੀਪਲ ਲੁਕੇਸ਼ ਮਲਹੋਤਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਸਮੇਂ ਨਛੱਤਰ ਸਿੰਘ, ਕਰਨਬੀਰ ਸਿੰਘ, ਕਾਰਜ ਸਿੰਘ ਆਦਿ ਤੋਂ ਇਲਾਵਾ ਸਕੂਲ ਸਟਾਫ਼ ਵਿਚੋਂ ਕੋਆਰਡੀਨੇਟਰ ਹਰਮਨਪ੍ਰੀਤ ਕੌਰ, ਅਧਿਆਪਕ ਗੁਰਚਰਨ ਸਿੰਘ, ਅਮਨਦੀਪ ਸਿੰਘ, ਨਿਸ਼ਾਨ ਸਿੰਘ, ਸਾਹਿਲ ਕੁਮਾਰ, ਦਿਲਜੀਤ ਸਿੰਘ, ਬਿਕਰਮਜੀਤ ਸਿੰਘ, ਕਿਰਨਜੀਤ ਕੌਰ, ਗੁਰਜੀਤ ਕੌਰ, ਨਵਦੀਪ ਕੌਰ, ਕਾਜਲ ਧਵਨ, ਰਜਵੰਤ ਕੌਰ, ਕਿਰਨ ਕੌਰ, ਅਰੁਣਪ੍ਰੀਤ ਕੌਰ, ਰਮਨਦੀਪ ਕੌਰ, ਦਿਵਿਆ ਸਰੀਨ, ਕਵਲਜੀਤ ਕੌਰ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਨਵਜੋਤ ਮਲਹੋਤਰਾ, ਕੋਮਲ ਕੱਕੜ, ਸੰਦੀਪ ਕੌਰ, ਅਵਨੀਤ ਕੌਰ, ਰੇਨੂ, ਪਿ੍ਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਸੰਦੀਪ ਕੌਰ ਢਿੱਲੋਂ ਦੀ ਨਵ-ਪ੍ਰਕਾਸ਼ਿਤ ਪੁਸਤਕ 'ਦਿਲ ਦੇ ਆਰ ਪਾਰ' ਲੋਕ ਅਰਪਣ <br/> ਅਗਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਫਤਿਆਬਾਦ ਵਿਖੇ ਚੌਪਹਿਰਾ ਸਮਾਗਮ ਕਰਵਾਇਆ <br/>
Ad Position 24