21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਕੂੜੇ ਦਾ ਡੰਪ ਨਾ ਹੋਣ ਕਰਕੇ ਥਾਂ-ਥਾਂ ਲੱਗ ਰਹੇ ਹਨ ਗੰਦਗੀ ਦੇ ਢੇਰ <br/>

Ad Position 21
No active advertisement
ਅਜੀਤ ਡੈਸਕ 04-03-2026
ਬਲਵਿੰਦਰ ਸਿੰਘ
ਚੋਹਲਾ ਸਾਹਿਬ, 3 ਮਾਰਚ-ਇਤਿਹਾਸਿਕ ਕਸਬਾ ਚੋਹਲਾ ਸਾਹਿਬ ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਸ਼ੋਅ ਪ੍ਰਾਪਤ ਹੋਣ ਕਰਕੇ ਇੱਥੇ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਅਤੇ ਰੋਜ਼ਾਨਾ ਆਸ-ਪਾਸ ਦੇ ਪਿੰਡਾਂ ਅਤੇ ਦੂਰ-ਦੂਰਾਡੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੀਆਂ ਹਨ | ਇਸ ਨਗਰ ਦੀ ਆਬਾਦੀ ਲਗਪਗ 20 ਹਜ਼ਾਰ ਤੋਂ ਵੱਧ ਹੋਣ ਦੇ ਬਾਵਜੂਦ ਇੱਥੇ ਕੋਈ ਵੀ ਕੂੜੇ ਵਾਲਾ ਡੰਪ ਨਾ ਹੋਣ ਕਰਕੇ ਲੋਕ ਆਪਣੇ ਘਰਾਂ ਦਾ ਕੂੜਾ ਵਿਹਲੀਆਂ ਤੇ ਛੋਟੀਆਂ-ਮੋਟੀਆਂ ਸ਼ਾਮਲਾਤ ਥਾਵਾਂ 'ਚ ਸੁੱਟਣ ਲਈ ਮਜ਼ਬੂਰ ਹਨ | ਜਿਸਦੇ ਚੱਲਦਿਆਂ ਜਿੱਥੇ ਇਸ ਇਤਿਹਾਸਿਕ ਨਗਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਰਿਹਾ ਮਹਿਸੂਸ ਹੋ ਰਿਹਾ ਹੈ, ਉਥੇ ਬਿਮਾਰੀਆਂ ਫੈਲਣ ਦਾ ਖਦਸਾ ਲਗਾਤਾਰ ਬਣਿਆ ਰਹਿੰਦਾ ਹੈ | ਬਰਸਾਤੀ ਦਿਨਾਂ ਵਿਚ ਲੰਮੇ ਸਮੇਂ ਤੱਕ ਇਨ੍ਹਾਂ ਕੂੜੇ ਦੇ ਢੇਰਾਂ ਪਿੱਛੋਂ ਆਉਂਦੀ ਬਦਬੂ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ | ਬਾਹਰੋਂ ਆਉਣ ਜਾਣ ਵਾਲੇ ਲੋਕਾਂ ਅਤੇ ਖਾਸ ਕਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਜਦੋਂ ਗੁਰਦੁਆਰਾ ਜਾਣ ਲਈ ਮੁੱਖ ਬਾਜ਼ਾਰ ਦੇ ਪਿਛਲੇ ਪਾਸੇ ਤੋਂ ਗੁਰਦੁਆਰਾ ਸਾਹਿਬ ਪੁੱਜਦੀਆਂ ਹਨ ਤਾਂ ਥਾਂ-ਥਾਂ ਲੱਗੇ ਕੂੜੇ ਦੇ ਢੇਰ ਉਨ੍ਹਾਂ ਦਾ ਸਵਾਗਤ ਕਰਦੇ ਹਨ | ਇਸ ਤੋਂ ਇਲਾਵਾ ਪਿੰਡ ਦੀਆਂ ਹੋਰਨਾਂ ਵਿਹਲੀਆਂ ਥਾਵਾਂ ਵਿਚ ਵੀ ਕੂੜੇ ਦੇ ਲੱਗੇ ਢੇਰ ਆਮ ਦਿਖਾਈ ਦਿੰਦੇ ਹਨ | ਕੂੜਾ ਸੁੱਟਣ ਲਈ ਪਿੰਡ ਵਾਸੀਆਂ ਵਲੋਂ ਆਪਣੇ ਤੌਰ 'ਤੇ ਲਗਾਏ ਗਏ ਮਜ਼ਦੂਰਾਂ ਨੂੰ ਵੀ ਕੂੜਾ ਸੁੱਟਣ ਲਈ ਕੋਈ ਜਗ੍ਹਾ ਨਹੀਂ ਮਿਲਦੀ ਅਤੇ ਜਦੋਂ ਉਹ ਕਿਸੇ ਵਿਹਲੀ ਥਾਂ 'ਤੇ ਕੂੜਾ ਸੁੱਟਦੇ ਹਨ ਤਾਂ ਆਸ-ਪਾਸ ਦੇ ਲੋਕ ਉਸਦਾ ਵਿਰੋਧ ਕਰਦੇ ਹਨ ਜਿਸ 'ਤੇ ਚੱਲਦਿਆਂ ਇਹਨਾਂ ਮਜ਼ਦੂਰਾਂ ਨੂੰ ਪਿੰਡ ਤੋਂ ਦੂਰ ਕਿਸੇ ਵੇਲੀ ਥਾਂ ਉੱਪਰ ਜਾ ਕੇ ਮਜ਼ਬੂਰਨ ਕੂੜਾ ਸੁੱਟਣਾ ਪੈਂਦਾ ਹੈ | ਜੇਕਰ ਗੱਲ ਕੀਤੀ ਜਾਵੇ ਇੱਥੋਂ ਦੇ ਛੱਪੜਾਂ ਦੀ ਤਾਂ ਇਸ ਨਗਰ ਦੇ ਬਹੁਤੇ ਛੱਪੜ ਲੋਕਾਂ ਵਲੋਂ ਕੂੜਾ ਸੁੱਟ-ਸੁੱਟ ਕੇ ਪੂਰ ਦਿੱਤੇ ਜਾ ਰਹੇ ਹਨ | ਇੰਨ੍ਹਾਂ ਛੱਪੜਾਂ ਦੇ ਆਲੇ ਦੁਆਲੇ ਤੁਹਾਨੂੰ ਕੂੜੇ ਦੇ ਲੱਗੇ ਢੇਰ ਦਿਖਾਈ ਦੇਣਗੇ ਸਵਾਰਥੀ ਲੋਕਾਂ ਵਲੋਂ ਲਗਾਤਾਰ ਆਪਣੇ ਘਰਾਂ ਦਾ ਕੂੜਾ ਆਪਣੇ ਘਰਾਂ ਦੇ ਨਜ਼ਦੀਕੀ ਛੱਪੜਾਂ ਵਿਚ ਸੁੱਟ ਕੇ ਉਨ੍ਹਾਂ ਉੱਪਰ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ | ਬੜੇ ਲੰਮੇ ਸਮੇਂ ਤੋਂ ਸਥਾਨਕ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਨ ਵੱਲ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ | ਸਥਾਨਕ ਲੋਕਾਂ ਦੀ ਪੁਰਜੋਰ ਮੰਗ ਹੈ ਕਿ ਇਸ ਵੱਡ ਆਬਾਦੀ ਵਾਲੇ ਨਗਰ ਵਿਚ ਕੂੜੇ ਦਾ ਡੰਪ ਬਣਾਇਆ ਜਾਵੇ ਤਾਂ ਜੋ ਥਾਂ-ਥਾਂ ਲੱਗ ਰਹੇ, ਕੂੜੇ ਦੇ ਢੇਰ ਜੋ ਇਸ ਨਗਰ ਦੀ ਇਤਿਹਾਸਿਕ ਮਹੱਤਤਾ ਨੂੰ ਲਗਾਤਾਰ ਠੇਸ ਲਗਾ ਰਹੇ ਹਨ ਅਤੇ ਸਥਾਨਕ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਜ਼ ਸਾਂਝਾ ਮੋਰਚਾ ਨੇ ਮੁੱਖ ਮੰਤਰੀ ਦੇ ਨਾਂਅ ਡੀ.ਸੀ. ਤਰਨ ਤਾਰਨ ਰਾਹੀਂ ਭੇਜਿਆ ਮੰਗ ਪੱਤਰ <br/> ਅਗਲੀ ਖ਼ਬਰ ਮਹਿਤਾ ਚੌਕ ਦੀਆਂ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਭਰਵਾਂ ਸਵਾਗਤ-ਜਥੇਦਾਰ ਉਪਕਾਰ ਸਿੰਘ <br/>
Ad Position 24