ਤਰਨ ਤਾਰਨ, 3 ਮਾਰਚ (ਇਕਬਾਲ ਸਿੰਘ ਸੋਢੀ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਜਥੇਦਾਰ ਉਪਕਾਰ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਦੱਸਿਆ ਕਿ ਪੱਛਮੀ ਬੰਗਾਲ ਦੀ ਗੁਰਮਤਿ ਪ੍ਰਚਾਰ ਫੇਰੀ 'ਤੇ ਜਾਣ ਤੋਂ ਪਹਿਲਾਂ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਮਹਿਤਾ ਚੌਕ ਇਲਾਕੇ ਵਿਚ ਪਹੁੰਚੇ, ਜਿੱਥੇ ਕਈ ਨਗਰਾਂ ਦੀਆਂ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਵਾਗਤ ਕੀਤਾ ਗਿਆ | ਬਾਬਾ ਜੀ ਸੰਗਤ ਦੇ ਸੱਦੇ 'ਤੇ ਬਰਾਈਟ ਇਮੀਗ੍ਰੇਸ਼ਨ ਮਹਿਤਾ ਚੌਂਕ ਦੇ ਦਫਤਰ ਪਹੁੰਚੇ, ਜਿੱਥੇ ਸੰਗਤ ਵਲੋਂ ਆਪ ਦਾ ਭਰਵਾਂ ਸਵਾਗਤ ਕੀਤਾ ਗਿਆ | ਮਹਿਤਾ ਚੌਕ ਪਹੁੰਚਣ 'ਤੇ ਇਲਾਕਾ ਨਿਵਾਸੀਆਂ ਵਲੋਂ ਪੰਜਾਬ ਅੰਦਰ ਆਏ ਹੜ੍ਹਾਂ ਮੌਕੇ ਨਿਭਾਈਆਂ ਗਈਆਂ ਸੇਵਾਵਾਂ ਸੇਵਾਵਾਂ ਲਈ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੰਗਤ ਵਿਚ ਭਾਈ ਸੰਦੀਪ ਸਿੰਘ, ਭਾਈ ਸੁਬੇਗ ਸਿੰਘ, ਜਗਮੋਹਨ ਸਿੰਘ, ਲਵਪ੍ਰੀਤ ਸਿੰਘ, ਜਥੇਦਾਰ ਉਪਕਾਰ ਸਿੰਘ, ਭਾਈ ਓਾਕਾਰ ਸਿੰਘ ਮਹਿਤਾ, ਅੰਮਿ੍ਤਪਾਲ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ ਹਰੀ ਸਿੰਘ, ਹਰਜੀਤ ਸਿੰਘ, ਲਵਪ੍ਰੀਤ ਸਿੰਘ ਮਹਿਤਾ, ਵੈਦ ਗੁਰਮੀਤ ਸਿੰਘ ਬੱਦੋਵਾਲ ਅਤੇ ਹੋਰ ਕਈ ਮਾਨਯੋਗ ਸ਼ਖ਼ਸੀਅਤਾਂ ਹਾਜ਼ਰ ਸਨ |