21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਿੰਡ ਚੂੰਘ ਵਿਖੇ 'ਆਪ' ਦੇ 2 ਮੌਜੂਦਾ ਪੰਚਾਇਤ ਮੈਂਬਰ ਸਮੇਤ 25 ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 04-03-2026
ਭਿਖੀਵਿੰਡ, 3 ਮਾਰਚ (ਬੌਬੀ)-ਪਿੰਡ ਚੂੰਘ ਵਿਖੇ ਅਮਰਜੀਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਿੱਖੀਵਿੰਡ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਮੈਂਬਰ ਪੰਚਾਇਤ ਅਤੇ ਇਕ ਸਾਬਕਾ ਮੈਂਬਰ ਪੰਚਾਇਤ ਸਮੇਤ 25 ਪਰਿਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ, ਜਿਨਾਂ ਨੂੰ ਸਿਰੋਪਾਓ ਭੇਟ ਕਰਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਜੀ ਆਇਆਂ ਆਖਿਆ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਝੂਠੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ, ਉਹ ਹੁਣ ਲੋਕਾਂ ਦੇ ਸਾਹਮਣੇ ਹੈ | ਉਨ੍ਹਾਂ ਕਿਹਾ ਕਿ ਲੋਕ ਹੁਣ ਮਨ ਬਣਾ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਪੰਜਾਬ ਵਿਚ ਲਿਆਉਣੀ ਹੈ, ਜਿਸ ਕਰਕੇ ਲੋਕ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰ ਰਹੇ ਹਨ | ਆਮ ਆਦਮੀ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ 'ਚ ਮੌਜੂਦਾ ਮੈਂਬਰ ਪੰਚਾਇਤ ਗੁਰਦੇਵ ਸਿੰਘ ਦੋਧੀ ਅਤੇ ਸਲਵਿੰਦਰ ਸਿੰਘ ਫੌਜੀ ਮੌਜੂਦਾ ਮੈਂਬਰ ਪੰਚਾਇਤ, ਗੁਰਸੇਵਕ ਸਿੰਘ ਤੇ ਸਮੇਤ ਹੋਰ 25 ਪਰਿਵਾਰਾਂ ਸ਼ਾਮਿਲ ਸਨ | ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਿੱਖੀਵਿੰਡ, ਕੌਂਸਲਰ ਮਨਜੀਤ ਸਿੰਘ ਬੋਰਾਂ ਵਾਲੇ ਅਤੇ ਕੁਲਰਾਜ ਸਿੰਘ, ਸਾਬਕਾ ਕੌਂਸਲਰ ਮਨਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਤਾ ਚੌਕ ਦੀਆਂ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਭਰਵਾਂ ਸਵਾਗਤ-ਜਥੇਦਾਰ ਉਪਕਾਰ ਸਿੰਘ <br/> ਅਗਲੀ ਖ਼ਬਰ ਖੇਮਕਰਨ 'ਚ ਬਾਬਾ ਖੇਤਰਪਾਲ ਦੀ ਯਾਦ 'ਚ ਮੇਲਾ ਮਨਾਇਆ <br/>
Ad Position 24