ਖੇਮਕਰਨ, 3 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ 'ਚ ਸਥਿਤ ਇਤਿਹਾਸਕ ਸਥਾਨ ਡੇਰਾ ਬਾਬਾ ਖੇਤਰਪਾਲ ਵਿਖੇ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਮਾਤਾ ਅਮਰਜੀਤ ਕੌਰ ਦੀ ਦੇਖ ਰੇਖ ਮਨਾਇਆ ਗਿਆ | ਇਸ ਸੰਬੰਧ ਵਿਚ ਪਹਿਲਾਂ ਪ੍ਰਬੰਧਕਾਂ ਵਲੋਂ ਹਵਨ ਯੱਗ ਕਰਵਾਇਆ ਗਿਆ | ਮੇਲੇ 'ਚ ਬਾਅਦ ਦੁਪਹਿਰ ਨੂੰ ਸ਼ਰਧਾਲੂਆਂ ਦਾ ਮੰਨੋਰੰਜਨ ਪ੍ਰਸਿੱਧ ਲੋਕ ਗਾਇਕ ਕਮਲ ਖਾਨ ਵਲੋਂ ਸਟੇਜ 'ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਕੀਤਾ ਗਿਆ | ਮੇਲੇ ਦੇ ਮੁੱਖ ਪ੍ਰਬੰਧਕ ਸਰਵਨ ਸਿੰਘ ਪੰਨੂੰ ਵਲੋਂ ਮੇਲੇ 'ਚ ਸ਼ਾਮਿਲ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਗਾਇਕ ਕਮਲ ਖਾਨ ਤੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਸ਼ਾਮ ਨੂੰ ਕਬੱਡੀ ਦਾ ਮੈਚ ਪਿੰਡ ਸੁਰ ਸਿੰਘ ਤੇ ਪਿੰਡ ਘਰਿਆਲਾ ਦੀਆਂ ਟੀਮਾਂ ਦਰਮਿਆਨ ਕਰਵਾਇਆ ਗਿਆ | ਜੇਤੂ ਟੀਮ ਨੂੰ ਨਗਦ ਇਨਾਮ ਮੇਲੇ ਦੇ ਪ੍ਰਬੰਧਕ ਮਾਸਟਰ ਸਰਵਨ ਸਿੰਘ ਪੰਨੂੰ ਨੇ ਦਿੱਤੇ | ਇਸ ਜੋੜ ਮੇਲੇ ਵਿਚ ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਸ੍ਰੀ ਮੰਗਤ ਰਾਮ ਗੁਲਾਟੀ, ਅੱਛਰ ਸਿੰਘ ਬਾਜਵਾ, ਆੜ੍ਹਤੀ ਪ੍ਰਧਾਨ ਹਰਭਜਨ ਸਿੰਘ ਸੰਧੂ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਕਿੱਕਰ ਸਿੰਘ ਚੱਠੂ, ਕੌਂਸਲਰ ਅਮਰਜੀਤ ਸਿੰਘ ਬੱਬੂ, ਪਿ੍ੰਸ ਅਰੋੜਾ ਤੇ ਜਗੀਰ ਸਿੰਘ, ਮੋਤੀ ਰਾਮ ਚਾਵਲਾ, ਤਜਿੰਦਰ ਕੁਮਾਰ ਗੋਰਖਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਰਵਨ ਸਿੰਘ ਘਰਿਆਲਾ, ਭਾਜਪਾ ਆਗੂ ਦਲਬੀਰ ਸਿੰਘ ਅਲਗੋਂ, ਏ.ਐਸ.ਆਈ. ਦਿਲਬਾਗ ਸਿੰਘ, ਕਰਨ ਪੰਨੂੰ, ਜੱਗਾ ਸਿੰਘ ਕਾਲੀਆ, ਕੁਲਵੰਤ ਸਿੰਘ ਦੋਧੀ, ਜਸਵੰਤ ਸਿੰਘ ਚਰੜ, ਗੋਰਾ ਧਵਨ, ਰਾਹੁਲ ਭਿੱਖੀਵਿੰਡ, ਕਰਨ ਮੋਹਨ ਮੌਗਾ, ਰਾਕੇਸ਼ ਮਲਹੋਤਰਾ, ਬਾਪੂ ਹਰਭਜਨ ਸਿੰਘ ਪੰਨੂੰ ਮਾੜੀ ਉਧੋਕੇ, ਰਣਬੀਰ ਸਿੰਘ ਸੰਧੂ,ਸੰਜੀਵ ਪੁਰੀ, ਵਿਨੇ ਸੇਠੀ, ਗੁਲਸ਼ਨ ਮਲਹੋਤਰਾ, ਟਿੰਕੂ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ |