ਅੰਮਿ੍ਤਸਰ, 3 ਮਾਰਚ (ਹਰਮਿੰਦਰ ਸਿੰਘ)-ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ ਨੇ ਚੰਡੀਗੜ੍ਹ 'ਚ ਹੋਈ ਯੁਵਾ ਮੋਰਚਾ ਦੀ ਬੈਠਕ 'ਚ ਸ਼ਾਮਿਲ ਹੋਣ ਉਪਰੰਤ ਕਿਹਾ ਕਿ 14 ਮਾਰਚ ਨੂੰ ਪੰਜਾਬ ਵਿਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਯੁਵਾ ਮੋਰਚਾ ਵਲੋਂ ਸੰਕਲਪ ਲਿਆ ਗਿਆ ਹੈ | ਸ਼ਰਮਾ ਨੇ ਕਿਹਾ ਕਿ 14 ਦੀ ਇਹ ਰੈਲੀ ਪੰਜਾਬ ਦੀ ਰਾਜਨੀਤੀ 'ਚ ਇੱਕ ਨਵਾਂ ਇਤਿਹਾਸ ਸਿਰਜੇਗੀ ਅਤੇ ਇਸ ਨੂੰ ਸਫਲ ਬਣਾਉਣ ਲਈ ਯੁਵਾ ਮੋਰਚਾ ਪੂਰੀ ਤਾਕਤ ਝੋਕ ਦੇਵੇਗਾ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦਿਨ-ਬ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਲੋਕਾਂ ਦਾ ਵਿਸ਼ਵਾਸ ਪਾਰਟੀ 'ਤੇ ਲਗਾਤਾਰ ਵੱਧ ਰਿਹਾ ਹੈ |