21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਹੋਲੀ ਸੰਬੰਧੀ ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 04-03-2026
ਤਰਨ ਤਾਰਨ, 3 ਫਰਵਰੀ (ਪਰਮਜੀਤ ਜੋਸ਼ੀ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਤਰਨ ਤਾਰਨ ਆਸ਼ਰਮ ਵਿਖੇ ਹੋਲੀ ਦੇ ਤਿਉਹਾਰ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੁਆਮੀ ਸੁਨੀਲ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਸਾਨੂੰ ਇਹੀ ਸਿੱਖਿਆ ਦੇ ਰਿਹਾ ਹੈ ਕਿ ਅੱਜ ਤੱਕ ਅਸੀਂ ਬਹੁਤ ਈਰਖਾ, ਦਵੇਸ਼ ਅਤੇ ਨਫਰਤ ਕੀਤੀ | ਹੁਣ ਉਸ ਦਾ ਅੰਤ ਕਰਨ ਦੀ ਜ਼ਰੂਰਤ ਹੈ | ਇਨ੍ਹਾਂ ਸਭ ਦਾ ਤਿਆਗ ਕਰਕੇ ਹੀ ਜ਼ਿੰਦਗੀ ਅੰਦਰ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ | ਹੋਲੀ ਦੇ ਰੰਗ ਸਾਨੂੰ ਇਹ ਸੰਦੇਸ਼ ਦਿੰਦੇ ਹਨ ਕਿ ਅਸੀਂ ਆਪਣੇ ਮਨ ਨੂੰ ਪ੍ਰਮਾਤਮਾ ਦੇ ਰੰਗ ਵਿਚ ਰੰਗਣਾ ਹੈ | ਪ੍ਰੋਗਰਾਮ ਦੌਰਾਨ ਸੁਆਮੀ ਨਰੇਸ਼, ਸੁਆਮੀ ਸਚਿਨ, ਸੁਆਮੀ ਰਵਿੰਦਰ, ਸਾਧਵੀ ਮੀਨਾਕਸ਼ੀ ਭਾਰਤੀ, ਸਾਧਵੀ ਰੇਨੂ ਭਾਰਤੀ, ਸਾਧਵੀ ਪੁੰਨਿਆ ਭਾਰਤੀ, ਸਾਧਵੀ ਅਖੰਡਜੋਤੀ ਭਾਰਤੀ ਜੀ ਦੁਆਰਾ ਭਜਨਾਂ ਦਾ ਗਾਇਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਿਟੀਜ਼ਨ ਕੌਂਸਲ ਵਲੋਂ ਅੱਖਾਂ ਦਾ 34ਵਾਂ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ <br/> ਅਗਲੀ ਖ਼ਬਰ ਬਾਠ ਐਵੇਨਿਊ ਦੀ ਸਫ਼ਾਈ ਵੱਲ ਨਗਰ ਕੌਂਸਲ ਤਰਨ ਤਾਰਨ ਦਾ ਕੋਈ ਖ਼ਿਆਲ ਨਹੀਂ
Ad Position 24