ਤਰਨ ਤਾਰਨ, 3 ਮਾਰਚ (ਇਕਬਾਲ ਸਿੰਘ ਸੋਢੀ)-ਸਿਟੀਜਨ ਕੌਂਸਲ ਤਰਨ ਤਾਰਨ ਵਲੋਂ 34ਵਾਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਦੀ ਅਗਵਾਈ ਵਿਚ ਲਗਾਇਆ ਗਿਆ | ਕੈਂਪ ਦੀ ਪ੍ਰਧਾਨਗੀ ਪ੍ਰਸਿੱਧ ਸਮਾਜ ਸੇਵੀ ਅਬਿਨੰਦਨ ਗੁਪਤਾ, ਚੇਅਰਮੈਨ ਗੁਰੂ ਗੋਬਿੰਦ ਸਿੰਘ ਜਨ ਸੇਵਾ ਸਮਤੀ ਨੇ ਕੀਤੀ ਅਤੇ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਸਰਬਜੀਤ ਸਿੰਘ ਭੁੱਲਰ ਕੌਂਸਲਰ ਅਤੇ ਸਮਾਜ ਸੇਵੀ ਸ਼ਾਮਿਲ ਹੋਏ | ਇਹਨਾਂ ਤੋਂ ਇਲਾਵਾ ਪ੍ਰਸਿੱਧ ਸਮਾਜ ਸੇਵੀ ਅੰਜੂ ਵਰਮਾ, ਕਰਮਜੀਤ ਸਿੰਘ ਅਣਖੀ ਪ੍ਰਸਿੱਧ ਸਮਾਜ ਸੇਵੀ, ਨਰਿੰਦਰ ਸਿੰਘ ਨਾਗੀ ਕੌਂਸਲਰ, ਹੰਸਰਾਜ ਚੌਧਰੀ ਪ੍ਰਧਾਨ ਆਦਿ ਮਹਿਮਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਰੂਬੀਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਸਾਲਿਕ ਖਾਨ ਦੀ ਟੀਮ ਵਲੋਂ ਲਗਪਗ 500 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ, ਜਿਨਾਂ 'ਚੋਂ 100 ਦੇ ਕਰੀਬ ਮਰੀਜ਼ਾਂ ਦੀ ਆਪ੍ਰੇਸ਼ਨ ਵਾਸਤੇ ਚੋਣ ਕੀਤੀ ਗਈ | ਸਾਰੇ ਲੋੜਵੰਦ ਮਰੀਜ਼ਾਂ ਨੂੰ ਅੱਖਾਂ ਦਾ ਦਾਰੂ ਅਤੇ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਗਈਆਂ | ਕੈਂਪ ਦੀ ਸਫਲਤਾ ਵਾਸਤੇ ਪੈਟਰਨ ਡਾਕਟਰ ਸੁਖਦੇਵ ਸਿੰਘ ਲੌਹੁਕਾ ਅਤੇ ਬਲਰਾਜ ਸਿੰਘ ਚਾਵਲਾ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਅਵਤਾਰ ਸਿੰਘ ਤਨੇਜਾ (ਸਾਰੇ ਸਾਬਕਾ ਪ੍ਰਧਾਨ), ਹਰਵਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ ਅਤੇ ਮੈਂਬਰ ਸਲਾਹਕਾਰ ਬੋਰਡ, ਹਰਿੰਦਰ ਸਿੰਘ ਪਲਾਸੌਰ (ਸਾਬਕਾ ਪ੍ਰਧਾਨ) ਕੁਲਵਿੰਦਰ ਸਿੰਘ ਲਵਲੀ ਜਨਰਲ ਸਕੱਤਰ, ਕਮਲਪ੍ਰੀਤ ਸਿੰਘ ਖਜਾਨਚੀ, ਸਾਬਕਾ ਸੂਬੇਦਾਰ ਮੁਖਤਾਰ ਸਿੰਘ (ਕੈਂਪ ਕਨਵੀਨਰ) ਆਦਿ ਮੈਂਬਰ ਸ਼ਾਮਿਲ ਹੋਏ | ਸਿਟੀਜਨ ਕੌਂਸਲ ਦੇ ਮੈਂਬਰਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਦਿਲਬਾਗ ਸਿੰਘ ਜੋਧਾ ਪ੍ਰਧਾਨ, ਕੁਲਵਿੰਦਰ ਸਿੰਘ ਪਿੰਕਾ, ਮਾਸਟਰ ਗੁਲਬਾਗ ਸਿੰਘ, ਕੁੱਲ ਰਾਜਬੀਰ ਸਿੰਘ ਕੰਗ, ਬਿਕਰਮਜੀਤ ਸਿੰਘ ਕੰਗ, ਹਰਜੀਤ ਸਿੰਘ ਨਾਮਧਾਰੀ, ਮੁੱਖ ਰਾਮ ਸਿੰਘ, ਅਤੇ ਭਾਈ ਧੰਨਾ ਸੇਵਾ ਸੁਸਾਇਟੀ ਵਲੋਂ ਲੱਖਾ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ ਢਿੱਲੋਂ ਤੇ ਸਮੂਹ ਲੜਕੀਆਂ ਨੇ ਵੀ ਕੈਂਪ 'ਚ ਸੇਵਾ ਨਿਭਾਈ | ਇਸ ਮੌਕੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਭਾਈ ਹਰਜਿੰਦਰ ਸਿੰਘ ਪੱਟੀ ਦਾ ਵਿਸ਼ੇਸ਼ ਸਹਿਯੋਗ ਰਿਹਾ |