21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਰਹੱਦੀ ਇਲਾਕੇ 'ਚੋਂ ਡਰੋਨ ਅਤੇ ਪਿਸਟਲ ਬਰਾਮਦ

Ad Position 21
No active advertisement
ਅਜੀਤ ਡੈਸਕ 04-03-2026
ਤਰਨ ਤਾਰਨ, 3 ਮਾਰਚ (ਪਰਮਜੀਤ ਜੋਸ਼ੀ)-ਸਰਹੱਦੀ ਇਲਾਕੇ ਖੇਮਕਰਨ ਅਤੇ ਖਾਲੜਾ ਵਿਖੇ ਬੀ.ਐੱਸ.ਐੱਫ ਅਤੇ ਪੁਲਿਸ ਵਲੋਂ 2 ਪਿਸਟਲ ਅਤੇ ਡਰੋਨ ਬਰਾਮਦ ਕੀਤਾ ਗਿਆ ਹੈ | ਥਾਣਾ ਖੇਮਕਰਨ ਦੇ ਏ.ਐੱਸ.ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਪੁਲ ਡਰੇਨ ਮਹਿੰਦੀਪੁਰ ਨਜ਼ਦੀਕ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੀ.ਪੀ.ਓ. ਮੀਆਂਵਾਲਾ ਉਤਾੜ ਦੇ ਏਰੀਏ ਵਿਚ ਇਕ ਡਰੋਨ ਡਿੱਗਾ ਪਿਆ ਸੀ ਤਾਂ ਤੁਰੰਤ ਉਨ੍ਹਾਂ ਬੀ.ਐੱਸ.ਐੱਫ ਦੇ ਕੰਪਨੀ ਕਮਾਂਡਰ ਨੂੰ ਸੂਚਨਾ ਦਿੱਤੀ ਅਤੇ ਜਵਾਨਾਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ, ਜਿਥੇ ਉਨ੍ਹਾਂ ਨੇ ਇਕ ਡਰੋਨ ਸਮੇਤ ਬੈਟਰੀ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐੱਸ.ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਡਰੋਨ ਰਾਹੀਂ ਡਰੋਪਿੰਗ ਹੋਈ ਹੈ ਤਾਂ ਤੁਰੰਤ ਉਨ੍ਹਾਂ ਬੀ.ਐੱਸ.ਐੱਫ 115 ਬਟਾਲੀਅਨ ਦੇ ਕੰਪਨੀ ਕਮਾਂਡਰ ਮਨੋਹਰ ਲਾਲ ਨੂੰ ਸੂਚਨਾ ਦਿੱਤੀ ਅਤੇ ਬੀ.ਐੱਸ.ਐੱਫ ਜਵਾਨਾਂ ਨੂੰ ਨਾਲ ਲੈ ਕੇ ਇਲਾਕੇ ਵਿਚ ਸਰਚ ਕੀਤੀ ਤਾਂ ਪਿੰਡ ਡਲੀਰੀ ਤੋਂ ਇਕ ਪੈਕੇਟ ਮਿਲਿਆ ਜਿਸ ਵਿਚੋਂ ਇਕ ਪਿਸਟਲ ਸਮੇਤ ਮੈਗਜੀਨ ਬਰਾਮਦ ਹੋਇਆ ਹੈ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਾਰਜ ਸਿੰਘ ਪੁੱਤਰ ਚਰਨ ਸਿੰਘ ਵਾਸੀ ਡਲੀਰੀ ਦੇ ਖੇਤ ਵਿਚ ਇਕ ਪੀਲੇ ਰੰਗ ਦਾ ਪੈਕੇਟ ਪਿਆ ਹੈ, ਜੇਕਰ ਸਰਚ ਕੀਤੀ ਤਾਂ ਕੁਝ ਮਿਲ ਸਕਦਾ ਹੈ ਤਾਂ ਉਨ੍ਹਾਂ ਇਸਦੀ ਸੂਚਨਾ ਬੀ.ਐੱਸ.ਐੱਫ ਦੇ ਕੰਪਨੀ ਕਮਾਂਡਰ ਮਨਹੋਰ ਲਾਲ ਨੂੰ ਦਿੱਤੀ ਅਤੇ ਬੀ.ਐੱਸ.ਐਫ ਜਵਾਨਾਂ ਨੂੰ ਨਾਲ ਲੈ ਕੇ ਜਦੋਂ ਖੇਤ ਵਿਚ ਸਰਚ ਕੀਤੀ ਤਾਂ ਉਥੋਂ ਇਕ ਪਿਸਟਲ ਸਮੇਤ ਮੈਗਜੀਨ ਬਰਾਮਦ ਹੋਇਆ ਹੈ | ਥਾਣਾ ਖੇਮਕਰਨ ਅਤੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ-ਡੀ.ਐੱਸ.ਪੀ. <br/> ਅਗਲੀ ਖ਼ਬਰ ਚੋਹਲਾ ਸਾਹਿਬ ਵਿਖੇ ਭੁਪਿੰਦਰ ਸਿੰਘ ਯੂ.ਐਸ.ਏ. ਅਤੇ ਸਿੱਖ ਸਟੂਡੈਂਟ ਐਸੋਸੀਏਸ਼ਨ ਨੇ ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲ ਵੰ...
Ad Position 24