23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਡੀ. ਏ. ਵੀ. ਕਾਲਜ ਦੀ ਸਾਲਾਨਾ ਖੇਡ ਅਤੇ ਅਥਲੈਟਿਕਸ ਮੀਟ ਸਮਾਪਤ <br/>

Ad Position 21
No active advertisement
ਅਜੀਤ ਡੈਸਕ 04-03-2026
ਅੰਮਿ੍ਤਸਰ, 3 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਦੇ ਸਾਲਾਨਾ ਖੇਡ ਅਤੇ ਅਥਲੈਟਿਕਸ ਮੀਟ ਦੀ ਸ਼ੁਰੂਆਤ ਸੰਸਦ ਮੈਂਬਰ ਗੁਰਜੀਤ ਸਿੰਘ ਅÏਜਲਾ ਦੀ ਮੌਜੂਦਗੀ ਨਾਲ ਹੋਈ, ਜਿਨ੍ਹਾਂ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੰਬੋਧਨ ਕਰਦੇ ਹੋਏ ਅÏਜਲਾ ਨੇ ਦੇਸ਼ ਲਈ ਮਜ਼ਬੂਤ ਖੇਡ ਪਿਛੋਕੜ ਬਣਾਉਣ 'ਚ ਡੀ.ਏ.ਵੀ. ਭਾਈਚਾਰੇ ਦੇ ਯੋਗਦਾਨ ਬਾਰੇ ਦਸਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡੀ.ਏ.ਵੀ. ਕਾਲਜ, ਅੰਮਿ੍ਤਸਰ ਨੇ ਕ੍ਰਿਕਟ, ਸ਼ੂਟਿੰਗ, ਕੁਸ਼ਤੀ ਅਤੇ ਹੋਰ ਬਹੁਤ ਸਾਰੇ ਖੇਤਰਾਂ 'ਚ ਸਭ ਤੋਂ ਵਧੀਆ ਖਿਡਾਰੀ ਪੈਦਾ ਕੀਤੇ ਹਨ | ਉਨ੍ਹਾਂ ਨੇ ਕਾਲਜ 'ਚ ਵਿਦਿਆਰਥੀਆਂ ਲਈ ਨਵੇਂ ਅਤੇ ਹਾਈ-ਟੈਕ ਤਕਨੀਕੀ ਵਿਕਾਸ ਅਤੇ ਸਥਾਪਨਾ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ | ਦੂਜੇ ਦਿਨ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕੀਤੀ | ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਬੀ.ਬੀ. ਯਾਦਵ ਦੁਆਰਾ ਸਾਲਾਨਾ ਖੇਡ ਰਿਪੋਰਟ ਪੜ੍ਹੀ ਗਈ | ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਭਾਗੀਦਾਰਾਂ ਦੀ ਉਨ੍ਹਾਂ ਦੇ ਸਮਰਪਣ ਅਤੇ ਖੇਡ ਭਾਵਨਾ ਲਈ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਇਸ ਸਮਾਗਮ ਦੇ ਸੁਚਾਰੂ ਸੰਚਾਲਨ ਲਈ ਪ੍ਰਬੰਧਕ ਕਮੇਟੀ ਅਤੇ ਸਰੀਰਕ ਸਿੱਖਿਆ ਵਿਭਾਗ ਨੂੰ ਵਧਾਈ ਦਿੱਤੀ | ਇਹ ਸਮਾਗਮ ਕਾਲਜ ਦੇ ਵਿਦਿਆਰਥੀਆਂ ਦੁਆਰਾ ਭੰਗੜਾ ਪੇਸ਼ਕਾਰੀ ਦੀ ਇਕ ਜੀਵੰਤ ਪੇਸ਼ਕਾਰੀ ਨਾਲ ਸਮਾਪਤ ਹੋਇਆ | ਪ੍ਰੋਗਰਾਮ ਮੌਕੇ ਪ੍ਰੋ. ਪਰਦੀਪ ਸੈਲੀ , ਡਾ. ਵਿਕਾਸ ਭਾਰਦਵਾਜ, ਪ੍ਰੋ. ਸੰਦੀਪ ਕੁਮਾਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਉਲੰਪੀਅਨ ਜੁਗਰਾਜ ਸਿੰਘ ਦਾ ਬਾਬਾ ਬਕਾਲਾ ਸਾਹਿਬ ਪੁੱਜਣ 'ਤੇ ਸਵਾਗਤ <br/> ਅਗਲੀ ਖ਼ਬਰ ਦੇਰ ਸ਼ਾਮ ਟਰੱਕ ਵਲੋਂ ਫੇਟ ਮਾਰਨ ਨਾਲ ਵਿਅਕਤੀ ਦੀ ਦਰਦਨਾਕ ਮੌਤ
Ad Position 24