ਬਾਬਾ ਬਕਾਲਾ ਸਾਹਿਬ, 3 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਭਾਰਤੀ ਹਾਕੀ ਟੀਮ ਦੇ ਖਿਡਾਰੀ ਉਲੰਪੀਅਨ ਜੁਗਰਾਜ ਸਿੰਘ (ਮੇਜਰ ਨੇਵੀ) ਨੇ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ | ਉਪਰੰਤ ਰਾਊਾਡ ਗਲਾਸ ਜੀ.ਟੀ.ਬੀ. ਹਾਕੀ ਅਕੈਡਡਮੀ ਬਾਬਾ ਬਕਾਲਾ ਸਾਹਿਬ ਦੇ ਕੋਚ ਬਲਜਿੰਦਰ ਸਿੰਘ ਸੋਨੀ ਦੇ ਗ੍ਰਹਿ ਵਿਖੇ ਪੁੱਜਣ 'ਤੇ ਉਲੰਪੀਅਨ ਜੁਗਰਾਜ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ | ਕੋਚ ਬਲਜਿੰਦਰ ਸਿੰਘ ਸੋਨੀ ਨੇ ਉਲੰਪੀਅਨ ਜੁਗਰਾਜ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਦੱਸਿਆ ਕਿ ਉਲੰਪੀਅਨ ਜੁਗਰਾਜ ਸਿੰਘ ਨੇ ਜ਼ਿਲ੍ਹਾ ਅੰਮਿ੍ਤਸਰ ਦਾ ਮਾਣ ਸੰਸਾਰ ਪੱਧਰ 'ਤੇ ਉੱਚਾ ਕੀਤਾ ਹੈ ਅਤੇ ਉਹ ਹਾਲ ਈ ਵਿਚ ਆਟਸਰੇਲ਼ੀਆ ਤੋਂ ਟੂਰ ਲਾ ਕੇ ਭਾਰਤ ਪੁੱਜੀ ਟੀਮ ਵਿਚ ਸ਼ਾਮਿਲ ਹੈ ਅਤੇ ਹੁਣ ਵਰਲਡ ਹਾਕੀ ਕੱਪ ਦੀਆਂ ਤਿਆਰੀਆਂ ਵਿਚ ਰੁੱਝਾ ਹੈ | ਉਲੰਪੀਅਨ ਜੁਗਰਾਜ ਸਿੰਘ ਨੇ ਸਥਾਨਕ ਹਾਕੀ ਖਿਡਾਰੀਆਂ ਨਾਲ ਕੁਝ ਸਮਾਂ ਗੁਜਾਰਿਆ ਅਤੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਵਿਚ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਕੋਚ ਬਲਜਿੰਦਰ ਸਿੰਘ ਸੋਨੀ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ |