23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਬ-ਡਵੀਜ਼ਨ ਚੋਗਾਵਾਂ 'ਚ ਪ੍ਰਮੋਸ਼ਨ ਹੋਣ 'ਤੇ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 04-03-2026
ਚੋਗਾਵਾਂ, 3 ਮਾਰਚ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ 'ਚ ਸਹਾਇਕ ਲਾਈਨਮੈਨ ਤੋਂ ਲਾਈਨਮੈਨ ਦੀ ਤਰੱਕੀ ਇੰਦਰਜੀਤ ਸਿੰਘ ਤੇ ਸੁਖਚੈਨ ਸਿੰਘ ਨੇ ਹਾਸਿਲ ਕੀਤੀ | ਅੱਜ ਸਬ-ਡਵੀਜ਼ਨ ਬਿਜਲੀ ਦਫਤਰ ਚੋਗਾਵਾਂ ਵਿਖੇ ਉਨ੍ਹਾਂ ਦੀ ਇਸ ਤਰੱਕੀ 'ਤੇ ਸਮੂਹ ਸਟਾਫ਼ ਨੇ ਵਧਾਈ ਦਿੱਤੀ | ਬੁੱਕੇ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਐੱਸ. ਡੀ. ਓ. ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਾਜ਼ਮ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦੇ ਹਨ | ਅੱਗੇ ਵੀ ਇਹ ਮਹਿਕਮੇਂ ਦੀ ਤਰੱਕੀ ਲਈ ਹਮੇਸ਼ਾ ਤੱਤਪਰ ਰਹਿਣਗੇ | ਐਸਾ ਕੋਈ ਕੰਮ ਨਹੀਂ ਕਰਨਗੇ, ਜਿਸ ਨਾਲ ਮਹਿਕਮੇਂ ਦੀ ਸ਼ਵੀ ਖ਼ਰਾਬ ਹੋਵੇ | ਇਸ ਮੌਕੇ ਇੰਦਰਜੀਤ ਸਿੰਘ ਅਤੇ ਸੁਖਚੈਨ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਮਹਿਕਮੇਂ ਪ੍ਰਤੀ ਵਫ਼ਾਦਾਰ ਹਾਂ ਤੇ ਵਫ਼ਾਦਾਰ ਰਹਾਂਗੇ | ਇਸ ਮੌਕੇ ਪਰਮਪਾਲ ਸਿੰਘ ਜੇ. ਈ., ਆਰ. ਏ. ਨਵਦੀਪ ਕੌਰ, ਜੁਗਰਾਜ ਸਿੰਘ ਵੈਸਟ ਡਵੀਜ਼ਨ ਪ੍ਰਧਾਨ, ਵਿਕਰਮਜੀਤ ਸਿੰਘ ਪ੍ਰਧਾਨ, ਕਵਲਦੀਪ ਸਿੰਘ ਕੈਸ਼ੀਅਰ, ਕਰਮਜੀਤ ਸਿੰਘ ਸੰਧੂ, ਗੁਰਦੀਪ ਸਿੰਘ, ਮਨਜੀਤ ਕੌਰ , ਸੁਨੀਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜਸਪਾਲ ਸਿੰਘ ਢਿੱਲੋਂ ਵਲੋਂ ਐੱਸ.ਡੀ.ਐੱਮ. ਅਸ਼ੋਕ ਕੁਮਾਰ ਦਾ ਸਨਮਾਨ <br/> ਅਗਲੀ ਖ਼ਬਰ ਉਲੰਪੀਅਨ ਜੁਗਰਾਜ ਸਿੰਘ ਦਾ ਬਾਬਾ ਬਕਾਲਾ ਸਾਹਿਬ ਪੁੱਜਣ 'ਤੇ ਸਵਾਗਤ <br/>
Ad Position 24