ਤਰਨ ਤਾਰਨ, 5 ਮਾਰਚ (ਇਕਬਾਲ ਸਿੰਘ ਸੋਢੀ)-ਪੈਨਸ਼ਨਰ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਬਲਦੇਵ ਸਿੰਘ ਕੱਲਾ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਤਰਨ ਤਾਰਨ ਵਿਖੇ ਹੋਈ | ਮੀਟਿੰਗ ਦੌਰਾਨ ਜਨਰਲ ਸਕੱਤਰ ਸਤਪਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰ ਅਤੇ ਮੁਲਾਜ਼ਮਾ ਪ੍ਰਤੀ ਦੋਖੀ ਰਵੱਈਆ ਰੱਖ ਰਹੀ ਹੈ ਅਤੇ 16 ਫੀਸਦੀ ਡੀ.ਏ ਜਾਮ ਕੀਤਾ ਹੋਇਆ ਹੈ | ਮੋਦੀ ਸਰਕਾਰ ਵਲੋਂ 2004 ਤੋਂ ਬੰਦ ਕੀਤੀ ਹੋਈ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ, ਮੁਲਾਜ਼ਮਾਂ ਦੇ ਖੋਹੇ ਹੋਏ ਭੱਤੇ ਬਹਾਲ ਨਹੀਂ ਕਰ ਰਹੀ, ਮੁਲਾਜ਼ਮ ਕੇਂਦਰ ਦੀ ਮੋਦੀ ਸਰਕਾਰ ਸਾਮਰਾਜੀ ਟਰੰਪ ਅੱਗੇ ਆਤਮ ਸਮਰਪਣ ਕਰ ਚੁੱਕੀ ਹੈ | ਮੀਟਿੰਗ 'ਚ ਕਸ਼ਮੀਰ ਸਿੰਘ ਚੋਹਲਾ ਸਾਹਿਬ, ਦਲਬੀਰ ਸਿੰਘ ਚੋਹਲਾ ਸਾਹਿਬ, ਸੁਖਦੇਵ ਸਿੰਘ ਮਾਰਹਾਣਾ, ਚੇਅਰਮੈਨ ਗੁਰਦੇਵ ਸਿੰਘ ਸੰਧੂ, ਮਨਮੋਹਨ ਸਿੰਘ, ਗੁਰਮੀਤ ਸਿੰਘ ਜਲਾਲਾਬਾਦ, ਓਮ ਪ੍ਰਕਾਸ਼, ਨੀਰੂ ਧਵਨ, ਸਤਨਾਮ ਸਿੰਘ, ਅਸ਼ਵਨੀ ਕੁਮਾਰ, ਬਰਿੰਦਰਪਾਲ ਸਿੰਘ ਢਿੱਲੋਂ, ਧਰਮ ਸਿੰਘ, ਸੁਖਦੇਵ ਸਿੰਘ ਫਤਿਹਾਬਾਦ, ਰੇਸ਼ਮ ਸਿੰਘ, ਬਲਦੇਵ ਸਿੰਘ ਤਰਨ ਤਾਰਨ ਨੇ ਕਿਹਾ ਕਿ 8 ਮਾਰਚ ਦੇ ਚੰਡੀਗੜ੍ਹ ਮੁਜਾਹਰੇ ਵਿਚ ਜ਼ਿਲ੍ਹਾ ਤਰਨ ਤਾਰਨ ਤੋਂ ਵੱਡੀ ਗਿਣਤੀ 'ਚ ਸਾਥੀ ਸ਼ਾਮਿਲ ਹੋਣਗੇ | ਮੀਟਿੰਗ ਤੋਂ ਬਾਅਦ ਮੋਦੀ ਅਤੇ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ | ਮੀਟਿੰਗ ਵਿਚ ਸ਼ਾਮਿਲ ਸਾਥੀ ਹਰਜਿੰਦਰ ਸਿੰਘ ਜੰਡ, ਰਾਜ ਸਿੰਘ, ਗੋਪਾਲ ਸਿੰਘ ਸਰਪ੍ਰਸਤ, ਦੀਪ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ ਲੈਕਚਰਾਰ, ਬਲਵਿੰਦਰ ਸਿੰਘ ਸਰਹਾਲੀ, ਬੀਰ ਮਸੀਹ, ਸੁਖਵੰਤ ਸਿੰਘ, ਕੁਲਵਿੰਦਰ ਸਿੰਘ, ਬਿਕਰਮਜੀਤ ਸਿੰਘ ਆਦਿ ਮੌਜੂਦ ਸਨ |