30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਾਬ ਦੇ ਮੁੱਖ ਮੰਤਰੀ ਮਾਨ ਸਰਹੱਦੀ ਖੇਤਰ 'ਚ ਸੜਕਾਂ ਦਾ ਜਾਲ ਵਿਛਾਉਣ ਲਈ 7 ਮਾਰਚ ਨੂੰ ਗ੍ਰਾਂਟਾਂ ਦਾ ਹੜ੍ਹ ਲਿਆਉਣਗੇ-ਵਿਧਾਇਕ ਧੁੰਨ <br/>

Ad Position 21
No active advertisement
ਅਜੀਤ ਡੈਸਕ 06-03-2026
ਖੇਮਕਰਨ, 5 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਖੇਮਕਰਨ 'ਚ ਵਿਕਾਸ ਦੀਆਂ ਚੱਲ ਰਹੀ ਹਨੇਰੀ ਨੂੰ ਹੋਰ ਤੇਜ਼ ਕਰਨ ਲਈ ਮੰਡੀ ਅਮਰਕੋਟ ਵਿਖੇ 7 ਮਾਰਚ ਨੂੰ ਹੋ ਰਹੀ ਵਿਸ਼ਾਲ ਰੈਲੀ 'ਚ ਸ਼ਾਮਿਲ ਹੋਣ ਲਈ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਚੇਚੇ ਤੌਰ 'ਤੇ ਪੁੱਜ ਰਹੇ ਹਨ, ਜਿਥੇ ਮੁੱਖ ਮੰਤਰੀ ਹਲਕਾ ਵਾਸੀਆ ਦੇ ਸਨਮੁੱਖ ਹੋਣ ਤੋਂ ਪਹਿਲਾਂ ਖੇਮਕਰਨ ਹਲਕੇ 'ਚ ਕਰੀਬ 100 ਕਰੋੜ ਦੀ ਲਾਗਤ ਨਾਲ ਸੜਕਾਂ ਦਾ ਜਾਲ ਵਿਛਾਉਣ ਲਈ ਵੱਖ-ਵੱਖ ਸੜਕਾਂ ਦਾ ਨੀਂਹ ਪੱਥਰ ਰੱਖਣਗੇ | ਇਸ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਵੀ ਜਾਰੀ ਕਰਨਗੇ | ਇਸ ਕਰਕੇ ਹਲਕਾ ਵਾਸੀਆਂ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਬਹੁਤ ਉਤਸ਼ਾਹ ਹੈ | ਉਸ ਦਿਨ ਮੰਡੀ ਅਮਰਕੋਟ 'ਚ ਵਰਕਰਾਂ ਦਾ ਇਕੱਠ ਰੈਲੀ ਬਣਾ ਦੇਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਅੱਗੇ ਦਾਅਵਾ ਕੀਤਾ ਕਿ 7 ਮਾਰਚ ਦੀ ਰੈਲੀ ਇਕੱਤਰਤਾ ਪੱਖੋਂ ਸਾਰੇ ਰਿਕਾਰਡ ਤੋੜ ਦੇਵੇਗੀ, ਕਿਉਕਿ ਸਰਹੱਦੀ ਖੇਤਰ ਵਾਸੀਆਂ 'ਚ ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਬਹੁਤ ਉਤਸ਼ਾਹ ਤੇ ਚਾਅ ਹੈ | ਇਲਾਕਾ ਵਾਸੀ ਆਪਣੇ ਮਹਿਬੂਬ ਨੇਤਾ ਨੂੰ ਮਿਲਣ ਲਈ ਬਹੁਤ ਉਤਾਵਲੇ ਹਨ | ਹਲਕਾ ਵਿਧਾਇਕ ਨੇ ਅੱਗੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਰਾਹਤ ਦੇਣ ਲਈ ਦਿੱਤੀਆਂ ਰਾਹਤ ਸਕੀਮਾਂ ਦਾ ਕੋਈ ਮੁਕਾਬਲਾ ਨਹੀਂ ਹੈ | ਇਹ ਪਹਿਲੀ ਸਰਕਾਰ ਨੇ ਹਰ ਵਰਗ ਲਈ ਰਾਹਤ ਪ੍ਰਦਾਨ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਰਲਵੀਂ ਖੇਤੀ ਨਾਲ ਖੁਸ਼ਹਾਲੀ ਵੱਲ ਵਧ ਰਿਹੈ ਪੰਜਾਬ ਦਾ ਕਿਸਾਨ-ਡਾ. ਤੇਜਬੀਰ ਸਿੰਘ ਭੰਗੂ ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਫੋਨ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ
Ad Position 24