30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਕੱਲ੍ਹਾ ਵਿਖੇ ਬ੍ਰਹਮਪੁਰਾ ਅਤੇ ਸ਼ੇਖ ਦੇ ਅਗਵਾਈ 'ਚ ਕਈ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ <br/>

Ad Position 21
No active advertisement
ਪਿੰਡ ਕੱਲ੍ਹਾ ਵਿਖੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਰਵਿੰਦਰ ਸਿੰਘ ਬ੍ਰਹਮਪੁਰਾ, ਗੁਰਸੇਵਕ ਸਿੰਘ ਸ਼ੇਖ ਨਾਲ ਕੁਲਦੀਪ ਸਿੰਘ ਔਲਖ ਤੇ ਹੋਰ | <br/> 06-03-2026
ਖਡੂਰ ਸਾਹਿਬ, 5 ਮਾਰਚ (ਰਸ਼ਪਾਲ ਸਿੰਘ ਕੁਲਾਰ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਪਿੰਡ ਕੱਲਾ ਸਰਪੰਚ ਮਾ. ਬਲਦੇਵ ਸਿੰਘ ਦੇ ਗ੍ਰਹਿ ਵਿਖੇ ਬਲਾਕ ਚੇਅਰਮੈਨ ਦੇ ਚੋਣਾਂ ਸੰਬੰਧੀ ਮੀਟਿੰਗ ਕੀਤੀ ਗਈ | ਇਸ ਮੌਕੇ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਿਚ ਆਏ ਪਰਿਵਾਰ, ਜਿੰਨਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਜਗੀਰ ਕੌਰ ਜ਼ੋਨ ਮਾਣੋਚਾਲ੍ਹ ਅਤੇ ਬਲਾਕ ਸੰਮਤੀ ਮੈਂਬਰ ਗੁਲਵਿੰਦਰ ਸਿੰਘ ਜ਼ੋਨ ਗਿੱਲ ਵੜੈਚ, ਬੀਬੀ ਰਾਜਵਿੰਦਰ ਕੌਰ ਜ਼ੋਨ ਮਾਣੋਚਾਲ੍ਹ, ਬੀਬੀ ਮਨਜੀਤ ਕੌਰ ਜੋਨ ਤੇਜਾ ਸਿੰਘ ਵਾਲਾ, ਬੀਬੀ ਜਸਬੀਰ ਕੌਰ ਜ਼ੋਨ ਥੇਹ ਬ੍ਰਾਹਮਣਾ, ਸੁਰਿੰਦਰ ਸਿੰਘ ਜ਼ੋਨ ਫਤਿਆਬਾਦ, ਨਰਿੰਦਰ ਸਿੰਘ ਜ਼ੋਨ ਤੁੜ, ਕਸ਼ਮੀਰ ਸਿੰਘ ਜ਼ੋਨ ਭੈਲ, ਬੀਬੀ ਨਵਪ੍ਰੀਤ ਕੌਰ ਜ਼ੋਨ ਕੱਲਾ, ਜਸਬੀਰ ਕੌਰ ਜ਼ੋਨ ਬਾਠ, ਬੀਬੀ ਰਣਜੀਤ ਕੌਰ ਜ਼ੋਨ ਬਾਣੀਆ ਨੂੰ ਸਨਮਾਨਿਤ ਕਰਦੇ ਹੋਏ ਰਵਿੰਦਰ ਸਿੰਘ ਬ੍ਰਹਮਪੁਰਾ, ਗੁਰਸੇਵਕ ਸਿੰਘ ਸ਼ੇਖ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਵਿਚ ਅਕਾਲੀ ਸਰਕਾਰ ਵਲੋਂ ਕਰਵਾਏ ਗਏ ਕੰਮਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ | 'ਆਪ' ਸਰਕਾਰ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ, ਕਿਉਂਕਿ ਇਸ ਸਰਕਾਰ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਕਈ ਮਨ ਲੁਭਾਵਣੇ ਸੁਪਨੇ ਦਿਖਾਏ, ਪਰ ਇਹ ਸਰਕਾਰ ਅੱਜ ਤੱਕ ਲੋਕਾਂ ਨਾਲ ਕੀਤਾ ਵਾਅਦਾ ਇਕ ਵੀ ਪੂਰਾ ਕਰਨ ਤੋਂ ਅਸਮਰੱਥ ਰਹੀ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਕੰਮਾਂ ਦੀ ਬਦੌਲਤ ਲੋਕ ਹੁਣ ਧੜਾ ਧੜ ਅਕਾਲੀ ਦਲ ਦੇ ਬੇੜੇ ਵਿਚ ਸਵਾਰ ਹੋ ਰਹੇ ਹਨ ਅਤੇ 2027 ਵਿਚ 117 ਵਿਧਾਨ ਸਭਾ ਸੀਟਾਂ 'ਤੇ ਵੱਡੀ ਜਿੱਤ ਪ੍ਰਾਪਤ ਕਰਕੇ ਸੂਬੇ ਵਿਚ ਅਕਾਲੀ ਸਰਕਾਰ ਬਣਾਏਗੀ | ਇਸ ਮੌਕੇ ਦਲਬੀਰ ਸਿੰਘ ਜਹਾਂਗੀਰ, ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਹੌਰੀਆ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਢੋਟੀਆਂ ਵਿਖੇ ਹੋਲੇ ਮਹੱਲੇ ਮੌਕੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਰੌਕੀ ਬੁਰਜ ਨੇ ਮੰਦਰ ਪਹੁੰਚ ਕੇ ਸਾਥੀਆਂ ਸਮੇਤ ਹੋਲੀ ਦਾ ਤਿਉਹਾਰ ਮਨਾਇਆ
Ad Position 24