30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਢੋਟੀਆਂ ਵਿਖੇ ਹੋਲੇ ਮਹੱਲੇ ਮੌਕੇ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 06-03-2026
ਤਰਨ ਤਾਰਨ, 5 ਮਾਰਚ (ਪਰਮਜੀਤ ਜੋਸ਼ੀ)-ਸ਼ਹੀਦ ਭਗਤ ਸਿੰਘ ਸਮਾਜ ਭਲਾਈ ਅਤੇ ਸੱਭਿਆਚਾਰਕ ਕਲੱਬ ਢੋਟੀਆਂ ਦੇ ਚੇਅਰਮੈਨ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹੋਲੇ ਮਹੱਲੇ ਮੌਕੇ ਨਗਰ ਕੀਰਤਨ ਗੁਰਦੁਆਰਾ ਰਾਜਾ ਰਾਮ ਅਤੇ ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਦੇ ਸਥਾਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ | ਨਗਰ ਕੀਰਤਨ ਦਾ ਵੱਖ-ਵੱਖ ਪੜਾਅ 'ਤੇ ਪੁੱਜਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਜੋਗਾ ਸਿੰਘ ਭਾਗੋਵਾਲੀਆ ਦਾ ਕਵੀਸ਼ਰੀ ਜਥਾ, ਢਾਡੀ ਗਿਆਨੀ ਸਤਪਾਲ ਸਿੰਘ ਐੱਮ.ਏ. ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਗੁਰਦੁਆਰਾ ਬਾਬਾ ਫੱਤਾ ਜੀ ਵਿਖੇ ਗਦਰੀ ਬਾਬਿਆਂ ਦੀ ਕਿਤਾਬਾਂ ਰਿਲੀਜ ਕੀਤੀਆਂ ਗਈਆਂ | ਇਸ ਮੌਕੇ ਜਗਦੀਪ ਸਿੰਘ ਸੋਨੂੰ ਸਰਪੰਚ ਢੋਟੀਆਂ, ਸਰਪੰਚ ਹਰਜਿੰਦਰ ਸਿੰਘ, ਰਣਜੀਤ ਸਿੰਘ ਰਾਣਾ ਸਾਬਕਾ ਸਰਪੰਚ, ਪ੍ਰਮਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਮੁਹਤਬਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਖਡੂਰ ਸਾਹਿਬ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਤੇਜ਼, ਅਕਾਲੀ ਦਲ ਬੂਥ ਪੱਧਰ ਤੱਕ ਬਣਾਏਗਾ ਆਪਣੀ ਪਕੜ-ਬ੍ਰਹ... ਅਗਲੀ ਖ਼ਬਰ ਪਿੰਡ ਕੱਲ੍ਹਾ ਵਿਖੇ ਬ੍ਰਹਮਪੁਰਾ ਅਤੇ ਸ਼ੇਖ ਦੇ ਅਗਵਾਈ 'ਚ ਕਈ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ <br/>
Ad Position 24