17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਾਝਾ ਕਾਲਜ ਵਿਚ ਮਹਿਲਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 10-03-2026
ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)—ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਚ ਮਹਿਲਾ ਦਿਵਸ ਮਨਾਇਆ ਗਿਆ | ਔਰਤ ਨੂੰ ਉਸ ਦੇ ਸੰਘਰਸ਼ ਅਤੇ ਉਪਲੱਬਧੀਆਂ ਲਈ ਸਨਮਾਨਿਤ ਕਰਨਾ ਇਸ ਦਿਵਸ ਦਾ ਪ੍ਰਮੁੱਖ ਮਨੋਰਥ ਰਿਹਾ | ਇਸ ਮੌਕੇ ਕਾਲਜ ਵਿਚ ਪੜ੍ਹ ਰਹੀਆ ਨਵੀਂ ਪੀੜੀ ਦੀਆਂ ਪ੍ਰਤੀਨਿਧ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਵਿਭਿੰਨ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਗਿਆ | ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮਿ੍ਤਸਰ ਦੇ ਯੂਥ ਫੈਸਟ ਮੁਕਾਬਲਿਆਂ ਵਿਚਲੇ ਜੇਤੂ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ | ਕਾਲਜ ਪੱਧਰ ਉਤੇ ਵਿੱਦਿਅਕ, ਸੱਭਿਆਚਾਰਕ ਅਤੇ ਸਿਰਜਨਾਤਮਕ ਉਪਲੱਬਧੀਆ ਦੇ ਅਧਾਰ 'ਤੇ ਕਾਲਜ ਹੈਡਗਰਲਜ਼, ਕਲਾਸ ਸੀ.ਆਰਜ, ਬੈਸਟ ਅਥਲੀਟ, ਬੈਸਟ ਸਟੂਡੈਂਟਸ, ਬੈਸਟ ਸਪੀਕਰ ਐਵਾਰਡ ਵਿਦਿਆਰਥੀਆਂ ਨੂੰ ਦਿੱਤੇ ਗਏ | ਕਾਲਜ ਪਿ੍ੰਸੀਪਲ ਮੈਡਮ ਹਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਹਿਲਾ ਦਿਵਸ ਦੀ ਇਤਿਹਾਸਕਤਾ ਅਤੇ ਆਧੁਨਿਕ ਸਾਰਥਕਤਾ 'ਤੇ ਚਾਨਣਾ ਪਾਇਆ | ਉਨ੍ਹਾਂ ਅਨੁਸਾਰ ਔਰਤ ਵਿਚ ਸਿਰਜਨਾਤਮਕ ਸਮਰੱਥਾ ਪਿ੍ਕਰਤਕ ਦਾਤ ਹੈ | ਅੱਜ ਕੱਲ੍ਹ ਦੀ ਪੜ੍ਹੀ ਲਿਖੀ ਔਰਤ ਇਸੇ ਦਾਤ ਦਾ ਸਦਉਪਯੋਗ ਕਰਨ ਲਈ ਯਤਨਸ਼ੀਲ ਹੈ |

Ad Position 22
No active advertisement
ਪਿਛਲੀ ਖ਼ਬਰ ਪੇਂਡੂ ਇਲਾਕੇ ਲਈ ਵਰਦਾਨ ਸ਼ੇਰੋਂ ਦਾ ਬਾਬਾ ਸਿਧਾਣਾ ਪਬਲਿਕ ਸਕੂਲ <br/> ਅਗਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ
Ad Position 24