ਤਰਨ ਤਾਰਨ, 9 ਮਾਰਚ (ਪਰਮਜੀਤ ਜੋਸ਼ੀ)-ਵਿੱਦਿਅਕ ਅਦਾਰਾ ਬਾਬਾ ਸਿਧਾਣਾ ਪਬਲਿਕ ਸਕੂਲ ਸ਼ੇਰੋਂਾ ਜੋ ਅੱਜ ਦੇ ਆਧੁਨਿਕ ਅਤੇ ਵਿਗਿਆਨਕ ਸਾਰੀਆਂ ਸਹੂਲਤਾਂ ਨਾਲ ਲੈੱਸ ਹੈ | ਇਹ ਸਕੂਲ ਪੇਂਡੂ ਇਲਾਕੇ ਦੇ ਵਿਦਿਆਰਥੀਆਂ ਲਈ ਵਧੀਆ ਅਤੇ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ | ਸੰਸਥਾ ਦੇ ਚੇਅਰਮੈਨ ਗੁਲਜ਼ਾਰ ਸਿੰਘ ਦੀ ਯੋਗ ਅਗਵਾਈ ਹੇਠ ਬਹੁਤ ਹੀ ਸਚੁੱਜੇ ਢੰਗ ਨਾਲ ਚੱਲ ਰਹੀ ਹੈ | ਇਸ ਵਿੱਦਿਅਕ ਸੰਸਥਾ ਨੇ ਚੰਗੇ ਖਿਡਾਰੀ, ਇੰਜੀਨੀਅਰ, ਅਧਿਆਪਕ, ਪੁਲਿਸ ਕਰਮਚਾਰੀ, ਸੈਨਾ ਜਵਾਨ, ਵਕੀਲ ਆਦਿ ਪੈਦਾ ਕੀਤੇ ਹਨ | ਜਿੰਨ੍ਹਾਂ ਵਿਚ ਪ੍ਰੋਫੈਸਰ ਰਜਿੰਦਰ ਕੌਰ ਅਤੇ ਕਬੱਡੀ ਖਿਡਾਰੀ ਬਚਿੱਤਰ ਸਿੰਘ ਤੇ ਬਿਕਰਮਜੀਤ ਸਿੰਘ ਢਿੱਲੋਂ ਸ਼ਾਮਿਲ ਹਨ | ਇਸ ਸਕੂਲ ਵਿਚ ਮੌਜੂਦਾ ਲੋੜਾਂ ਅਨੁਸਾਰ ਵਧੀਆ ਹਵਾਦਾਰ ਕਮਰੇ, ਖੇਡ ਮੈਦਾਨ, ਕੰਪਿਊਟਰ ਲੈਬ, ਸਾਇੰਸ ਪ੍ਰਯੋਗਸ਼ਾਲਾ, ਸ਼ੁੱਧ ਅਤੇ ਠੰਡੇ ਪਾਣੀ ਦੇ ਪੁਖ਼ਤਾ ਪ੍ਰਬੰਧ ਹਨ | ਖੇਡਾਂ ਅਤੇ ਵਿਗਿਆਨਕ ਮੁਕਾਬਲਿਆਂ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਂਦਾ ਹੈ | ਪੇਂਡੂ ਵਿਦਿਆਰਥੀਆਂ ਲਈ ਇਲਾਕੇ ਵਿਚ ਇਹ ਸੰਸਥਾ ਇਕ ਨਿਵੇਕਲੀ ਮਿਸਾਲ ਹੈ, ਜੋ ਆਧੁਨਿਕ ਅਤੇ ਮਿਆਰੀ ਵਿੱਦਿਆ ਪ੍ਰਦਾਨ ਕਰ ਰਹੀ ਹੈ |