ਝਬਾਲ, 9 ਮਾਰਚ (ਸੁਖਦੇਵ ਸਿੰਘ)-ਸ਼ਹੀਦ ਭਾਈ ਤਾਰਾ ਸਿੰਘ ਵਾਂ ਅਤੇ ਸਮੂਹ ਸ਼ਹੀਦ ਸਿੰਘਾਂ ਦੇ 300 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਏ 'ਗੁਰ ਸਿਖਾ ਇਕੋ ਪਿਆਰ ਗੁਰ ਮਿਤਾ ਪੁਤਾ ਭਾਈਆ' ਲਹਿਰ ਤਹਿਤ ਨਗਰ ਕੀਰਤਨ ਦੇ ਰੂਪ ਵਿਚ ਖਾਲਸਾਈ ਮਾਰਚ ਦਾ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪੁੱਜਣ 'ਤੇ ਗੁਰਦੁਆਰਾ ਪ੍ਰਬੰਧਕਾਂ ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਰਸਤੇ ਵਿਚ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਜਿੱਥੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ, ਉਥੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਵੀ ਲਗਾਏ ਗਏ | ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | 10 ਮਾਰਚ ਸਵੇਰ ਨੂੰ ਨਗਰ ਕੀਰਤਨ ਗੁਰਦੁਆਰਾ ਬੀੜ ਸਾਹਿਬ ਤੋਂ ਗੁਰਦੁਆਰਾ ਦੀਪ ਸਿੰਘ ਜਨਮ ਅਸਥਾਨ ਪਹੂਵਿੰਡ ਲਈ ਰਵਾਨਾ ਹੋਵੇਗਾ | ਨਗਰ ਕੀਰਤਨ ਪੁਲ ਬਘਿਆੜੀ, ਸਵਾਰਗਾਪੁਰੀ, ਅੱਡਾ ਝਬਾਲ ਤੋਂ ਭਿੱਖੀਵਿੰਡ ਰੋਡ ਤੋਂ ਅੱਡਾ ਗੱਗੋਬੂਹਾ, ਸੁਰਸਿੰਘ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਜਨਮ ਅਸਥਾਨ ਪਹੂਵਿੰਡ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ | ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਬਲਦੇਵ ਸਿੰਘ ਮੀਆਂਪੁਰ, ਮੈਨੇਜ਼ਰ ਧਰਵਿੰਦਰ ਸਿੰਘ ਮਾਣੋਚਾਲ੍ਹ, ਐਡੀਸ਼ਨਲ ਮੈਨੇਜ਼ਰ ਸਤਨਾਮ ਸਿੰਘ ਝਬਾਲ, ਹੈਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ, ਦਲਜੀਤ ਸਿੰਘ ਐਮਾ, ਮਨਜਿੰਦਰ ਸਿੰਘ ਐਮਾ, ਚੇਅਰਮੈਨ ਗੁਰਬੀਰ ਸਿੰਘ ਝਬਾਲ, ਚੇਅਰਮੈਨ ਹਰਵੰਤ ਸਿੰਘ ਝਬਾਲ, ਅਕਾਊਾਟੈਂਟ ਅਮਰਬੀਰ ਸਿੰਘ, ਮੀਤ ਮੈਨੇਜਰ ਦਿਲਬਾਗ ਸਿੰਘ ਝਬਾਲ, ਗੁਰਸੇਵਕ ਸਿੰਘ ਐਮਾ ਅਤੇ ਸੰਗਤਾਂ ਹਾਜ਼ਰ ਸਨ |