17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅਕਾਲੀ ਦਲ ਦੇ ਲਗਾਏ ਗੋਇੰਦਵਾਲ ਥਰਮਲ ਪਲਾਂਟ 'ਤੇ ਆਪਣੀ ਮੋਹਰ ਲਾ ਰਹੀ ਹੈ 'ਆਪ' ਸਰਕਾਰ-ਬ੍ਰਹਮਪੁਰਾ <br/>

Ad Position 21
No active advertisement
ਅਜੀਤ ਡੈਸਕ 10-03-2026
ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੁਰਦਾਸਪੁਰ ਦੇ ਕਾਦੀਆਂ ਅਤੇ ਕਾਹਨੂੰਵਾਨ ਵਿਖੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਐਲਾਨਾਂ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ 'ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਰਕਾਰ 'ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ | ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਜਾ ਕੇ ਨਵੇਂ ਲਾਰੇ ਲਾਉਣ ਵਾਲੇ ਮੁੱਖ ਮੰਤਰੀ ਪਹਿਲਾਂ ਇਹ ਦੱਸਣ ਕਿ ਅਕਾਲੀ ਦਲ ਦੇ ਸਮੇਂ ਗੋਇੰਦਵਾਲ ਸਾਹਿਬ ਵਿਖੇ ਵਸਾਇਆ ਗਿਆ 1200 ਏਕੜ ਦਾ ਵਿਸ਼ਾਲ ਸਨਅਤੀ ਕੰਪਲੈਕਸ ਅੱਜ 'ਉਜਾੜ ਦਾ ਰੂਪ' ਕਿਉਂ ਧਾਰ ਚੁੱਕਾ ਹੈ? ਬ੍ਰਹਮਪੁਰਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਖ਼ੁਰਦ ਵਿਖੇ ਇੱਕ ਵਰਕਰ ਮਿਲਣੀ ਨੂੰ ਸੰਬੋਧਨ ਕਰ ਰਹੇ ਸਨ | ਇਸ ਮੌਕੇ ਆਮ ਆਦਮੀ ਪਾਰਟੀ ਦੇ ਫ਼ੋਕੇ ਲਾਰਿਆਂ ਤੋਂ ਨਿਰਾਸ਼ ਹੋਏ ਲੋਕਾਂ ਦਾ ਅਕਾਲੀ ਦਲ ਵੱਲ ਮੁੜ ਵੱਧ ਰਿਹਾ ਝੁਕਾਅ ਅਤੇ ਵਰਕਰਾਂ ਦਾ ਭਾਰੀ ਉਤਸ਼ਾਹ ਪ੍ਰਤੱਖ ਦੇਖਣ ਨੂੰ ਮਿਲਿਆ | ਪੱਤਰਕਾਰਾਂ ਨਾਲ ਤੱਥਾਂ ਅਤੇ ਅੰਕੜਿਆਂ ਦੇ ਅਧਾਰ 'ਤੇ ਗੱਲਬਾਤ ਕਰਦਿਆਂ ਬ੍ਰਹਮਪੁਰਾ ਨੇ ਗੋਇੰਦਵਾਲ ਸਾਹਿਬ ਸਥਿਤ (ਜੀ.ਵੀ.ਕੇ.) ਥਰਮਲ ਪਲਾਂਟ ਦੇ ਮੁੱਦੇ 'ਤੇ 'ਆਪ' ਸਰਕਾਰ ਦੀ ਪੋਲ ਖੋਲ੍ਹੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅੱਜ-ਕੱਲ੍ਹ ਹਰ ਰੈਲੀ ਵਿਚ ਬਿਜਲੀ ਬੋਰਡ ਦੇ ਮੁਨਾਫ਼ੇ ਅਤੇ ਬਿਜਲੀ ਸਰਪਲਸ ਹੋਣ ਦਾ ਜੋ ਸਫੇਦ ਝੂਠ ਬੋਲ ਰਹੇ ਹਨ, ਉਸ ਦੀ ਅਸਲੀਅਤ ਕੁਝ ਹੋਰ ਹੈ | 540 ਮੈਗਾਵਾਟ ਦਾ ਇਹ ਥਰਮਲ ਪਲਾਂਟ 2016 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲੱਗਾ ਸੀ | ਹੁਣ ਜਦੋਂ ਕੰਪਨੀ ਦਿਵਾਲੀਆ ਹੋ ਗਈ ਤਾਂ ਸਰਕਾਰ ਨੇ ਇਸਨੂੰ ਖਰੀਦ ਕੇ ਸਿਰਫ਼ ਇਸ ਦਾ ਨਾਂਅ ਬਦਲਣ ਦੀ ਡਰਾਮੇਬਾਜ਼ੀ ਕੀਤੀ ਹੈ | ਆਪਣੇ ਪੱਲਿਓਾ ਇਕ ਵੀ ਨਵੀਂ ਇੱਟ ਨਾ ਲਾਉਣ ਵਾਲੀ 'ਆਪ' ਸਰਕਾਰ ਅਕਾਲੀ ਦਲ ਦੇ ਪ੍ਰਾਜੈਕਟਾਂ ਨੂੰ ਆਪਣਾ ਦੱਸ ਲੈ ਕੇ ਫ਼ੋਕੀ ਵਾਹ-ਵਾਹੀ ਲੁੱਟ ਰਹੀ ਹੈ | ਭਗਵੰਤ ਮਾਨ ਵਲੋਂ ਕੀਤੀ ਜਾ ਰਹੀ ਅੰਕੜਿਆਂ ਦੀ ਹੇਰਾਫੇਰੀ ਨੂੰ ਬੇਨਕਾਬ ਕਰਦਿਆਂ ਸਾਬਕਾ ਵਿਧਾਇਕ ਬ੍ਰਹਮਪੁਰਾ ਨੇ ਸਵਾਲ ਕੀਤਾ ਕਿ ਝੋਨੇ ਦੇ ਸੀਜ਼ਨ ਵਿਚ ਪੰਜਾਬ ਦੀ ਬਿਜਲੀ ਦੀ ਮੰਗ 16,000 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ, ਫਿਰ ਸਿਰਫ਼ 540 ਮੈਗਾਵਾਟ ਦਾ ਇਹ ਪਲਾਂਟ ਪੂਰੇ ਪੰਜਾਬ ਨੂੰ 'ਸਰਪਲਸ' ਕਿਵੇਂ ਕਰ ਸਕਦਾ ਹੈ? ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਦਲਬੀਰ ਸਿੰਘ ਜਹਾਂਗੀਰ, ਚੇਅਰਮੈਨ ਗੁਰਸੇਵਕ ਸਿੰਘ ਸ਼ੇਖ, ਉੱਘੇ ਕਿਸਾਨ ਆਗੂ ਮੱਘਰ ਸਿੰਘ, ਕਵਰਜੀਤ ਸਿੰਘ (ਕੰਗ ਖ਼ੁਰਦ), ਕਰਤਾਰ ਸਿੰਘ, ਅਜੈਬ ਸਿੰਘ, ਗੁਰਪਾਲ ਸਿੰਘ, ਗੁਰਦਿਆਲ ਸਿੰਘ, ਮਨਜਿੰਦਰ ਸਿੰਘ, ਮਿੱਠਾ ਆਦੀ ਸਮੇਤ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਰਸਿਮਰਨਜੀਤ ਸਿੰਘ ਦਾ ਕੈਨੇਡਾ ਵਿਖੇ ਦਸਤਾਰ ਮੁਕਾਬਲਿਆਂ 'ਚ ਪਹਿਲਾ ਸਥਾਨ <br/> ਅਗਲੀ ਖ਼ਬਰ ਖ਼ਾਲਸਾਈ ਮਾਰਚ ਦਾ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ <br/>
Ad Position 24