ਪੱਟੀ, 9 ਮਾਰਚ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿਚ ਵੀ ਸਿੱਖੀ ਸਰੂਪ ਵਿਚ ਰਹਿ ਕੇ ਮੱਲਾਂ ਮਾਰ ਰਹੇ ਹਨ | ਪੱਟੀ ਵਾਸੀ ਹਰਸਿਮਰਨਜੀਤ ਸਿੰਘ 2023 ਵਿਚ ਕੈਨੇਡਾ (ਐਂਨਟਾਰੀਓ) ਦੇ ਨੌਰਥ ਬੇ ਵਿਖੇ ਸਟੱਡੀ ਵੀਜੇ ਉਪਰ ਗਿਆ ਅਤੇ ਗੁਰਸਿੱਖ ਹੋਣ ਕਰਕੇ ਪੜਾਈ ਨਾਲ-ਨਾਲ ਧਾਰਮਿਕ ਅਸਥਾਨ ਗੁਰਦਆਰਾ ਸਿੰਘ ਸਭਾ ਕੈਨੇਡਾ ਵਿਖੇ ਵੀ ਨਤਮਸਤਕ ਹੁੰਦਾ ਰਿਹਾ ਹੈ | ਕੁੱਝ ਦਿਨ ਪਹਿਲਾਂ ਗੁਰਦਆਰਾ ਸਿੰਘ ਸਭਾ ਵਿਖੇ ਹੋਏ ਦਸਤਾਰ ਮੁਕਾਬਲਿਆਂ ਵਿਚ 10 ਨੌਜਵਾਨਾਂ ਸਮੇਤ ਭਾਗ ਲਿਆ ਅਤੇ ਇਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਗੁਰਦਆਰਾ ਪ੍ਰਬੰਧਕ ਕਮੇਟੀ ਵਲੋਂ ਦਸਤਾਰ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ, ਭਾਈ ਗੁਰਦੀਪ ਸਿੰਘ ਕਮੇਟੀ ਮੈਂਬਰ, ਸੁਖਚੈਨ ਸਿੰਘ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਭਾਈ ਗੁਰਮੀਤ ਸਿੰਘ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਹਰੇਕ ਨੌਜਵਾਨ ਨੂੰ ਵਿਦੇਸ਼ ਵਿਚ ਆ ਕੇ ਗੁਰੂ ਘਰ ਨਾਲ ਜੁੜੇ ਰਹਿਣਾ ਚਾਹੀਦਾ ਹੈ |