17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਆਮ ਲੋਕਾਂ ਦੀ ਹੋ ਰਹੀ ਲੁੱਟ ਲਈ ਹੁਣ ਤੱਕ ਦੀਆਂ ਸਰਕਾਰਾਂ ਹੀ ਜ਼ਿੰਮੇਵਾਰ-ਅਰੋੜਾ <br/>

Ad Position 21
No active advertisement
ਅਜੀਤ ਡੈਸਕ 10-03-2026
ਤਰਨ ਤਾਰਨ, 9 ਮਾਰਚ (ਇਕਬਾਲ ਸਿੰਘ ਸੋਢੀ)-ਪਿਛਲੇ ਕਈ ਸਾਲਾਂ ਤੋਂ ਜਦੋਂ ਦਾ ਵੱਖ-ਵੱਖ ਸਮੇੇਂ ਦੀਆਂ ਸਰਕਾਰਾਂ ਨੇ ਆਪਣੇ ਸਰਮਾਏਦਾਰ ਕਾਰਪੋਰੇਟ ਘਰਾਣਿਆਂ ਨਾਲ ਹੱਥ ਮਿਲਾਇਆ ਉਦੋਂ ਹੀ ਆਮ ਲੋਕਾਂ ਦੀ ਲੁੱਟ ਦੀ ਸ਼ੁਰੂਆਤ ਹੋਈ | ਇਸਦਾ ਜਿਕਰ ਕਰਦਿਆਂ ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਜਦੋੋਂ ਸਾਰੇ ਮਹਿਕਮੇ ਸਰਕਾਰ ਦੇ ਅਧੀਨ ਸਨ ਉਦੋਂ ਮਹਿੰਗਾਈ ਦਾ ਨਾਮੋ ਨਿਸ਼ਾਨ ਨਹੀਂ ਸੀ, ਉਦੋਂ ਬਿਜਲੀ ਦੇ ਰੇਟ ਵੀਂ ਘੱਟ ਸਨ, ਮੀਟਰ ਵੀਂ ਹੁਣ ਦੇ ਸਮਾਰਟ ਮੀਟਰਾਂ ਵਾਂਗੂ ਤੇਜ ਨਹੀਂ ਸਨ ਚੱਲਦੇ, ਜਿਸ ਨਾਲ ਹੁਣ ਜਿਨ੍ਹਾਂ ਬਿੱਲ ਪਹਿਲਾਂ ਨਹੀਂ ਸੀ ਆਉਂਦਾ, ਦੂਜਾ ਸਿਲੰਡਰ ਦਾ ਰੇਟ ਵੀਂ ਬਹੁਤ ਘੱਟ ਸੀ ਜੋ ਕਿ ਹੁਣ 930 ਰੁਪਏ ਵਿੱਚ ਮਿਲ ਰਿਹਾ ਹੈ | ਘਰੇਲੂ ਵਸਤਾਂ ਦੀ ਜਿਨ੍ਹਾਂ ਦੇ ਰੇਟ ਦਿਨ ਬ ਦਿਨ ਵੱਧਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ | ਪਹਿਲਾ ਪੈਟਰੋਲ ਦਾ ਰੇਟ ਦੱਸ ਸਾਲ ਪਹਿਲਾ 68 ਰੁਪਏ ਅਤੇ ਡੀਜਲ 58 ਰੁਪਏ ਲੀਟਰ ਸੀ ਹੁਣ ਉਹੀ ਵੱਧ ਕੇ 100 ਰੁਪਏ ਅਤੇ 90 ਰੁਪਏ ਲੀਟਰ ਹੈ | ਇਹ ਸਾਰਾ ਕੁੱਝ ਸਰਕਾਰ ਅਤੇ ਇਨ੍ਹਾਂ ਦੇ ਕਾਰਪੋਰੇਟ ਘਰਾਣਿਆਂ ਦੇ ਮਿਲੀ ਭੁਗਤ ਨਾਲ ਹੀ ਹੋ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦੀ ਲੁੱਟ ਨਿਰੰਤਰ ਜਾਰੀ ਹੈ, ਜਿਸਦਾ ਜਵਾਬ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ | ਇਸ ਮੌਕੇ ਬਲਦੇਵ ਸਿੰਘ ਸ਼ਹਿਰੀ ਪ੍ਰਧਾਨ, ਐਡਵੋਕੇਟ ਆਦੇਸ਼ ਅਗਨੀਹੋਤਰੀ ਪ੍ਰਧਾਨ ਕਾਨੂੰਨੀ ਸੈੱਲ, ਕੁਲਵਿੰਦਰ ਸਿੰਘ ਕਲਸੀ ਖਜਾਨਚੀ, ਕੇਵਲ ਕਿ੍ਸ਼ਨ ਸਕੱਤਰ, ਹੰਸ ਰਾਜ ਚੌਧਰੀ ਸੀਨੀਅਰ ਆਗੂ, ਗਗਨਦੀਪ ਸਿੰਘ, ਸੁਨੀਲ ਸਚਦੇਵਾ, ਵਿਜੇ ਕੁਮਾਰ, ਕਵਲਜੀਤ ਸਿੰਘ ਕਾਨਪੁਰ ਵਾਲੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਹਿਲਾ ਦਿਵਸ ਮੌਕੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਖ਼ਾਸ ਕਰਕੇ ਇਸਤਰੀ ਮੁਲਾਜ਼ਮਾਂ ਉੱਤੇ ਸਰਕਾਰੀ ਜ਼ਬਰ ਦੀ ਵਿਆ... ਅਗਲੀ ਖ਼ਬਰ ਹਰਸਿਮਰਨਜੀਤ ਸਿੰਘ ਦਾ ਕੈਨੇਡਾ ਵਿਖੇ ਦਸਤਾਰ ਮੁਕਾਬਲਿਆਂ 'ਚ ਪਹਿਲਾ ਸਥਾਨ <br/>
Ad Position 24