ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਨੀਤੀਆਂ ਖਿਲਾਫ਼ ਬਜਟ ਸੈਸ਼ਨ ਦੌਰਾਨ ਮੋਹਾਲੀ ਵਿਖੇ ਮਿਤੀ 8 ਤੋਂ 11 ਮਾਰਚ ਤੱਕ 4 ਦਿਨ ਲਗਾਤਾਰ ਕੀਤੇ ਜਾ ਰਹੇ ਲੜੀਵਾਰ ਰੋਸ ਪ੍ਰਦਰਸ਼ਨਾਂ ਤੋਂ ਪੰਜਾਬ ਸਰਕਾਰ ਸਬਕ ਸਿਖਣ ਅਤੇ ਮਸਲੇ ਸੁਲਝਾਉਣ ਦੀ ਬਜਾਏ ਬੌਖਲਾਹਟ ਵਿਚ ਡਰਾਉਣ, ਧਮਕਾਉਣਅਤੇ ਗੱਡੀ ਲੀਹੋਂ ਲਾਹੁਣ ਵਾਲੇ ਤਾਨਾਸ਼ਾਹੀ ਤਰੀਕੇ ਲਾਗੂ ਕਰਨ ਵਾਲੇ ਕੁਰਾਹੇ ਪੈ ਗਈ ਹੈ | ਚਾਰ ਰੋਜ਼ਾ ਧਰਨੇ-ਪ੍ਰਦਰਸ਼ਨ ਕਰਨ ਦੇ ਪਹਿਲੇ ਦਿਨ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਦਸੰਬਰ ਵੀ ਅਣਗੌਲਿਆ ਕਰਦਿਆਂ ਪੰਜਾਬ ਸਰਕਾਰ ਵਲੋਂ ਨਿਹੱਥੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਖ਼ਾਸ ਕਰਕੇ ਇਸਤਰੀ ਮੁਲਾਜ਼ਮਾਂ ਉੱਤੇ ਵਾਟਰ ਕੈਨਨ, ਅੱਥਰੂ ਗੈਸ ਅਤੇ ਲਾਠੀਚਾਰਜ ਕਰਨ ਦੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਵਿਸ਼ੇਸ਼ ਤੌਰ 'ਤੇ ਮਹਿਲਾ ਵਰਗ ਵਲੋਂ ਵਿਆਪਕ ਆਲੋਚਨਾ ਅਤੇ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਇਹ ਵਿਚਾਰ 8 ਮਾਰਚ ਦੇ ਧਰਨੇ-ਪ੍ਰਦਰਸ਼ਨ 'ਚ ਸ਼ਾਮਿਲ ਹੋ ਕੇ ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜਨਜ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਪ੍ਰਧਾਨ ਅਜੀਤ ਸਿੰਘ ਫ਼ਤਿਹ, ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ ਨੇ ਆਪਣੇ ਪੈਨਸ਼ਨਰ ਆਗੂ ਸਾਥੀਆਂ ਨਾਲ ਵਿਚਾਰ ਵਟਾਂਦਰੇ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਇਸ ਜ਼ਬਰ ਜ਼ੁਲਮ ਦਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਅਖੌਤੀ ਇਨਕਲਾਬੀ, ਝੂਠੀ ਅਤੇ ਗੱਲੀਂਬਾਤੀਂ ਡੰਗ ਟਪਾਉਣ ਵਾਲੀ ਪੰਜਾਬ ਸਰਕਾਰ ਨੂੰ ਜਲਦੀ ਹੀ ਨੇੜ ਭਵਿੱਖ ਵਿਚ ਸਬਕ ਸਿਖਾਉਣ ਲਈ ਸੂਬਾਈ ਆਗੂਆਂ ਨਾਲ ਮਸ਼ਵਰੇ ਅਤੇ ਵਿਉਂਤਬੰਦੀ ਕੀਤੀ ਜਾਵੇਗੀ | ਇਸ ਮੌਕੇ ਜਨਰਲ ਸਕੱਤਰ ਮਨਜੀਤ ਸਿੰਘ ਖਡੂਰ ਸਾਹਿਬ, ਖਜ਼ਾਨਚੀ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ, ਪ੍ਰੈੱਸ ਸਕੱਤਰ ਹਰਸੁਖਦੇਵ ਸਿੰਘ, ਚਰਨਜੀਤ ਸਿੰਘ, ਪਿ੍ਤਪਾਲ ਸਿੰਘ, ਗੁਰਨਾਮ ਸਿੰਘ, ਬੂਟਾ ਸਿੰਘ ਖਡੂਰ ਸਾਹਿਬ, ਸਰਵਣ ਸਿੰਘ ਰਸੂਲਪੁਰ, ਨਰਿੰਦਰ ਸਿੰਘ, ਤਹਿਸੀਲ ਪ੍ਰਧਾਨ ਧਰਮ ਸਿੰਘ ਖਡੂਰ ਸਾਹਿਬ ਅਤੇ ਸੁਰਿੰਦਰ ਸਿੰਘ ਤਰਨ ਤਾਰਨ, ਤਹਿਸੀਲ ਇਕਾਈ ਪੱਟੀ ਦੇ ਪ੍ਰਧਾਨ ਜੋਧ ਬੀਰ ਸ਼ਰਮਾ , ਜਨਰਲ ਸਕੱਤਰ ਵਿਜੇ ਕੁਮਾਰ ਵਿਨਾਇਕ, ਮੁੱਖ ਸਲਾਹਕਾਰ ਬਲਵਿੰਦਰ ਕੁਮਾਰ ਕਪੂਰ, ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ, ਵਿਜੇ ਕੁਮਾਰ ਸ਼ਰਮਾ, ਜਗਤਾਰ ਸਿੰਘ ਸਰਲੀ, ਜਗਦੀਸ਼ ਕੁਮਾਰ ਹਾਂਡਾ, ਅਰੁਣ ਕੁਮਾਰ, ਜਸਬੀਰ ਸਿੰਘ, ਸੇਵਾ ਸਿੰਘ, ਬਲਰਾਮ ਕੁਮਾਰ ਸ਼ਰਮਾ, ਵਜੀਰ ਸਿੰਘ ਧੰਦਾ, ਸੁਰਜੀਤ ਸਿੰਘ, ਕੁਲਦੀਪ ਭਾਰਤੀ, ਜਸਵਿੰਦਰ ਸਿੰਘ ਢਿਲੋਂ ਆਦਿ ਮੌਜੂਦ ਸਨ |