ਤਰਨ ਤਾਰਨ 10 ਮਾਰਚ (ਇਕਬਾਲ ਸਿੰਘ ਸੋਢੀ)-ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਹਰ ਫੈਸਲਾ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਲੈ ਰਹੀ ਹੈ | ਅਮਰੀਕਾ ਤੇ ਹੋਰ ਸਾਮਰਾਜੀ ਮੁਲਕਾਂ ਨਾਲ ਖੇਤੀ ਵਪਾਰ ਸਮਝੌਤਾ, ਕਿਰਤੀ ਕਾਮਿਆਂ ਦੇ ਹੱਕ ਖੋਹਣ ਵਾਲੇ ਚਾਰ ਲੇਬਰ ਕੋਡ ਆਦਿ ਬਣਾਉਣ ਤੋਂ ਬਾਅਦ ਹੁਣ ਬਿਜਲੀ ਬਿੱਲ 2025 ਪਾਰਲੀਮੈਂਟ ਵਿਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਬਿਜਲੀ ਦਾ ਸਮੁੱਚਾ ਕੰਮ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦਿੱਤਾ ਜਾ ਸਕੇ | ਮੋਦੀ ਸਰਕਾਰ ਦੇ ਇਨ੍ਹਾਂ ਕਾਰਨਾਮਿਆਂ ਦਾ ਵਿਰੋਧ ਕਰਨ ਲਈ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਤਰਨ ਤਾਰਨ ਦਾ ਇਕ ਵਿਸ਼ਾਲ ਜਥਾ ਪੂਰਨ ਸਿੰਘ ਮਾੜੀਮੇਘਾ, ਮਹਾਂਬੀਰ ਸਿੰਘ ਗਿੱਲ ਤੇ ਦਵਿੰਦਰ ਸੋਹਲ ਦੀ ਅਗਵਾਈ ਵਿਚ ਬਰਨਾਲਾ ਰੈਲੀ ਲਈ ਰਵਾਨਾ ਹੋਣ ਸਮੇਂ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਲਗਾਤਾਰ ਸੰਘਰਸ਼ਾਂ ਦਾ ਵੇਲਾ ਆ ਗਿਆ ਹੈ | ਦਵਿੰਦਰ ਸੋਹਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਤਰਨ ਤਾਰਨ ਜ਼ਿਲ੍ਹੇ ਦੀ ਅਮਰਕੋਟ ਫ਼ੇਰੀ ਸਮੇਂ ਵੀ ਸਨਅਤ ਪੱਖੋਂ ਪੱਛੜੇ ਜ਼ਿਲ੍ਹੇ ਲਈ ਕੋਈ ਵਿਸ਼ੇਸ਼ ਐਲਾਨ ਨਹੀਂ ਕੀਤਾ, ਸਗੋਂ ਇਕੋ ਇਕ ਖੇਤੀ ਅਧਾਰਿਤ ਮਿੱਲ ਸ਼ੇਰੋਂ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਦੇ ਵਾਅਦੇ ਤੋਂ ਮੁੱਖ ਮੋੜ ਲਿਆ ਹੈ | ਇਸ ਮੌਕੇ ਪਰਮਜੀਤ ਸਿੰਘ ਚੋਹਲਾ, ਸੁਖਦੇਵ ਸਿੰਘ ਮਾਣੋਚਾਲ੍ਹ, ਗੁਰਦਿਆਲ ਸਿੰਘ ਵਰਨਾਲਾ, ਹਰਬੰਸ ਸਿੰਘ ਰਾਮ ਸਿੰਘ ਵਾਲਾ, ਰਾਣਾ ਰਣਜੀਤ ਸਿੰਘ, ਸੂਬਾ ਸਿੰਘ ਗੱਗੋਬੂਹਾ, ਸੁਲਤਾਨ ਸਿੰਘ, ਕਸ਼ਮੀਰ ਸਿੰਘ ਨਾਰਲਾ, ਸਤਿੰਦਰ ਸਿੰਘ ਤੂਤ, ਬਲਵਿੰਦਰ ਸਿੰਘ ਮੂਸੇ ਵੀ ਹਾਜ਼ਰ ਸਨ |