ਫਤਿਆਬਾਦ, 10 ਮਾਰਚ (ਹਰਵਿੰਦਰ ਸਿੰਘ ਧੂੰਦਾ)-ਕਾਗਰਸ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ ਅਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਡਿਆਲ ਸਾਬਕਾ ਸਰਪੰਚ, ਸੁਖਜਿੰਦਰ ਸਿੰਘ ਦੇਉ ਨੇ ਕਿਹਾ ਕਿ 'ਆਪ' ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ 'ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ | ਰੋਜ਼ਾਨਾ ਗੋਲੀਆਂ ਚੱਲ ਰਹੀਆਂ ਹਨ, ਸਾਰਾ ਪੰਜਾਬ ਸਹਿਮਿਆ ਪਿਆ ਹੈ ਅਤੇ ਘਰੋਂ ਬਾਹਰ ਨਿਕਲਣ ਲੱਗਿਆਂ ਹਰ ਵਿਅਕਤੀ ਡਰਦਾ ਹੈ ਕਿ ਪਤਾ ਨਹੀਂ ਫਿਰ ਘਰ ਵਾਪਸ ਆਉਣਾ ਹੈ ਕਿ ਨਹੀਂ | ਪੱਖੋਕੇ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਾਰਿਆਂ ਤੋਂ ਪਹਿਲਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ, ਪੰਜਾਬ ਵਿਚ ਫਿਰ ਤੋਂ ਸ਼ਾਂਤੀ ਦਾ ਮਾਹੌਲ ਬਣਾਇਆ ਜਾਵੇਗਾ, ਹਰ ਮਸਲਾ ਹੱਲ ਕੀਤਾ ਜਾਵੇਗਾ, ਵਪਾਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਵੱਡੇ ਪੱਧਰ 'ਤੇ ਵਪਾਰ ਕਰ ਸਕਣ, ਜਿੰਮੀਂਦਾਰ ਦੀਆਂ ਫਸਲਾਂ ਸਾਡੀ ਸਰਕਾਰ ਵੇਲੇ ਹੀ ਚੁੱਕੀਆਂ ਜਾਂਦੀਆਂ ਰਹੀਆਂ ਹਨ | ਇਸ ਮੌਕੇ ਮੁੱਖ ਸਲਾਹਕਾਰ ਰਣਜੀਤ ਸਿੰਘ ਰਾਣਾ ਪਵਾਰ, ਗੁਰਦੇਵ ਸਿੰਘ ਫੌਜੀ ਦੇਉ, ਕਰਤਾਰ ਸਿੰਘ ਕੱਲਾ, ਕੇਵਲ ਸਿੰਘ ਬਾਠ ਯੁਵਰਾਜ ਸਿੰਘ ਬਾਠ ਮਨਜਿੰਦਰ ਸਿੰਘ ਬਾਠ, ਪ੍ਰਭਜੀਤ ਸਿੰਘ ਦੁੱਗਲਵਾਲ, ਸ਼ੇਰ ਸਿੰਘ ਸੰਘਾ, ਗੋਗਾ ਪਹਿਲਵਾਨ ਬਾਣੀਆਂ ਲਖਵਿੰਦਰ ਸਿੰਘ ਬਾਣੀਆਂ, ਸੁਬੇਗ ਸਿੰਘ ਮਾਲਚੱਕ ਸੋਨੂੰ ਮਾਲਚੱਕ ਰਾਜਵਿੰਦਰ ਸਿੰਘ ਦੁੱਲਚੀਪੁਰ, ਕੁਲਦੀਪ ਸਿੰਘ ਨੰਬਰਦਾਰ, ਹਰਦੀਪ ਸਿੰਘ ਦੀਪੂ, ਮਲਕੀਤ ਸਿੰਘ, ਕੰਵਰਪਾਲ ਸਿੰਘ, ਪਰਗਟ ਸਿੰਘ, ਬੁੱਧ ਸਿੰਘ, ਸੁਖਚੈਨ ਸਿੰਘ, ਹੀਰਾ ਸਿੰਘ ਸਾਰੇ ਪੱਖੋਕੇ ਆਦਿ ਹਾਜ਼ਰ ਸਨ |