27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਵੋਟਾਂ ਦੀ ਰੰਜਿਸ਼ ਖਾਤਰ ਗੱਡੀ ਘੇਰ ਕੇ ਭੰਨਤੋੜ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ <br/>

Ad Position 21
No active advertisement
ਅਜੀਤ ਡੈਸਕ 13-03-2026
ਝਬਾਲ, 12 ਮਾਰਚ (ਸੁਖਦੇਵ ਸਿੰਘ)-ਪਿੰਡ ਪੰਜਵੜ ਵਿਖੇ ਪੰਚਾਇਤੀ ਚੋਣਾਂ ਦੀ ਰੰਜਿਸ਼ 'ਤੇ ਚੱਲਦਿਆਂ ਕੁਝ ਵਿਅਕਤੀਆਂ ਵਲੋਂ ਗੱਡੀ ਨੂੰ ਰੋਕ ਕੇ ਉਸ 'ਚ ਸਵਾਰ ਲੋਕਾਂ ਦੀ ਕੁੱਟਮਾਰ ਕਰਨ, ਗੱਡੀ ਭੰਨਣ ਅਤੇ ਪੈਸੇ ਖੋਹਣ ਵਾਲੇ 2 ਦਰਜ਼ਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਥਾਣਾ ਝਬਾਲ ਵਿਖੇ ਕੇਸ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਥਾਣਾ ਝਬਾਲ ਵਿਖੇ ਕਮਲਜੀਤ ਕੌਰ ਪਤਨੀ ਨੀਰਜ ਸਿੰਘ ਪੁੱਤਰ ਜਨਕ ਰਾਜ ਵਾਸੀ ਸੁਜਾਨਪੁਰ ਜ਼ਿਲ੍ਹਾ ਪਠਾਨਕੋਟ ਹਾਲ ਵਾਸੀ ਪਿੰਡ ਪੰਜਵੜ੍ਹ ਥਾਣਾ ਝਬਾਲ ਜ਼ਿਲ੍ਹਾ ਤਰਨ ਤਾਰਨ ਵਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦੇ ਪਿਤਾ ਗੁਰਨਾਮ ਸਿੰਘ ਦੀ ਜਨਵਰੀ 2026 ਵਿਚ ਮੌਤ ਹੋ ਗਈ ਸੀ | ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਬੱਚਿਆਂ ਸਮੇਤ ਆਪਣੇ ਪਿਤਾ ਦੇ ਘਰ ਪਿੰਡ ਪੰਜਵੜ ਖੁਰਦ ਹੀ ਰਹਿ ਰਹੀ ਹੈ | ਮਿਤੀ 7 ਮਾਰਚ 2026 ਨੂੰ ਸ਼ਾਮ 6:30 ਵਜੇ ਆਪਣੀ ਭੈਣ ਪਰਮਜੀਤ ਕੌਰ ਦੀ ਕਾਰ ਇਨੋਵਾ ਵਿਚ ਸਮੇਤ ਆਪਣੇ ਭਤੀਜੇ ਸ਼ਰਨਜੀਤ ਸਿੰਘ ਪੁੱਤਰ ਸੁਖਬੀਰ ਸਿੰਘ, ਰਮਨਦੀਪ ਸਿੰਘ ਉਰਫ ਰਵੀ ਪੁੱਤਰ ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਹੀਰਾ ਸਿੰਘ ਵਾਸੀਆਨ ਪੰਜਵੜ ਖੁਰਦ ਨਾਲ ਉਸ ਦੇ ਘਰ ਕਾਰ ਦੇਣ ਲਈ ਜਾ ਰਹੀ ਸੀ | ਕਾਰ ਰਮਨਦੀਪ ਸਿੰਘ ਉਰਫ ਰਵੀ ਚਲਾ ਰਿਹਾ ਸੀ | ਜਦ ਉਹ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਸਾਹਮਣੇ ਪੁੱਜੇ ਤਾਂ ਪ੍ਰੇਮ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪੰਜਵੜ ਖੁਰਦ ਨੇ ਕਾਰ ਅੱਗੇ ਰੇਹੜਾ ਕਰਕੇ ਸਾਡੀ ਕਾਰ ਰੋਕ ਲਈ ਅਤੇ ਪ੍ਰੇਮ ਸਿੰਘ ਉਥੇ ਗੁਰਸੰਤ ਸਿੰਘ ਪੁੱਤਰ ਪ੍ਰੇਮ ਸਿੰਘ, ਜਿਸ ਕੋਲ ਖੰਡਾ ਲੋਹਾ, ਰਸ਼ਪਾਲ ਸਿੰਘ ਪੁੱਤਰ ਪ੍ਰੇਮ ਸਿੰਘ ਕੋਲ ਗੰਡਾਸੀ, ਲਵਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਕੋਲ ਗੰਡਾਸਾ, ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਹਰੀ ਸਿੰਘ ਕੋਲ ਰਾਡ ਲੋਹਾ, ਨਿਰਮਲ ਸਿੰਘ ਵਾਸੀ ਝਬਾਲ ਕੋਲ ਰਾਡ ਲੋਹਾ, ਖਜਾਨ ਸਿੰਘ ਪੁੱਤਰ ਤੋਤਾ ਸਿੰਘ ਕੋਲ ਕਿਰਪਾਨ, ਸਵਰਨ ਸਿੰਘ ਪੁੱਤਰ ਅਜਾਇਬ ਸਿੰਘ ਕੋਲ ਕਿਰਪਾਨ ਅਤੇ 10-12 ਅਣਪਛਾਤੇ ਵਿਅਕਤੀਆਂ ਨੇ ਸਾਡੀ ਗੱਡੀ ਨੂੰ ਘੇਰਾ ਪਾ ਲਿਆ ਅਤੇ ਆਪਣੇ ਹਥਿਆਰਾਂ ਸਮੇਤ ਗੱਡੀ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ | ਇਨ੍ਹਾਂ ਨੇ ਮੇਰੀ ਕੁੱਟਮਾਰ ਕਰਦਿਆਂ ਗੱਡੀ ਵਿਚੋਂ ਖਿੱਚ ਕੇ ਮੇਰੀ ਟੀ-ਸ਼ਰਟ ਵੀ ਪਾੜ ਦਿੱਤੀ ਤੇ ਮੇਰੇ ਕੋਲੋਂ ਮੇਰਾ ਪਰਸ, ਜਿਸ ਵਿਚ ਕਰੀਬ 10,500 ਰੁਪਏ ਸਨ, ਖੋਹ ਕੇ ਲੈ ਗਏ | ਗੱਡੀ ਵਿਚ ਮੇਰੇ ਨਾਲ ਬੈਠੇ ਸ਼ਰਨਜੀਤ ਸਿੰਘ ਦੇ ਸਿਰ ਵਿਚ ਪੁੱਠਾ ਦਾਤਰ ਵੱਜਾ ਸੀ | ਵਜ੍ਹਾ ਰੰਜਿਸ਼ ਇਹ ਹੈ ਕਿ ਮੇਰੀ ਭੈਣ ਪਰਮਜੀਤ ਕੌਰ ਨੇ ਪੰਚਾਇਤੀ ਚੋਣਾਂ ਵਿਚ ਪ੍ਰੇਮ ਸਿੰਘ ਦੀ ਪਾਰਟੀ ਨੂੰ ਵੋਟਾਂ ਨਹੀ ਸੀ ਪਾਈਆਂ ਸਨ | ਉਕਤ ਵਿਅਕਤੀਆਂ ਨੇ ਇਕ ਵਾਰੀ ਪਹਿਲਾਂ ਵੀ ਇਸ ਨੇ ਮੇਰੀ ਭੈਣ ਪਰਮਜੀਤ ਕੌਰ ਦੇ ਬੇਟੇ ਦਾ ਬੁਲਟ ਮੋਟਰਸਾਈਕਲ ਭੰਨਿਆ ਸੀ, ਜਿਸ 'ਤੇ ਥਾਣਾ ਝਬਾਲ ਦੀ ਪੁਲਿਸ ਨੇ ਉਪਰੋਕਤ ਵਿਅਕਤੀਆਂ ਤੋਂ ਇਲਾਵਾ 12 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਝਬਾਲ ਨੇੜੇ ਮੀਆਂਪੁਰ ਨਹਿਰ 'ਤੇ ਬਣਾਏ ਆਰਜੀ ਪੁਲ ਉੱਪਰੋਂ ਦਰਜਨਾਂ ਪਿੰਡਾਂ ਦੇ ਲੋਕ ਅਤੇ ਸਕੂਲੀ ਬੱਚੇ ਜਾਣ ਜ਼ੋਖ਼ਮ 'ਚ ਪ... ਅਗਲੀ ਖ਼ਬਰ ਮੁਹੱਲਾ ਨਾਨਕਸਰ ਦੇ ਵਾਰਡ ਨੰਬਰ 7 'ਚ ਸੀਵਰੇਜ ਸਿਸਟਮ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ <br/>
Ad Position 24