27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਝਬਾਲ ਨੇੜੇ ਮੀਆਂਪੁਰ ਨਹਿਰ 'ਤੇ ਬਣਾਏ ਆਰਜੀ ਪੁਲ ਉੱਪਰੋਂ ਦਰਜਨਾਂ ਪਿੰਡਾਂ ਦੇ ਲੋਕ ਅਤੇ ਸਕੂਲੀ ਬੱਚੇ ਜਾਣ ਜ਼ੋਖ਼ਮ 'ਚ ਪਾ ਕੇ ਲੰਘਣ ਨੂੰ ਮਜ਼ਬੂਰ <br/>

Ad Position 21
No active advertisement
ਅਜੀਤ ਡੈਸਕ 13-03-2026
ਝਬਾਲ, 12 ਮਾਰਚ (ਸਰਬਜੀਤ ਸਿੰਘ)-ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਅਤੇ ਝਬਾਲ ਨੇੜੇ ਪੈਂਦੇ ਪਿੰਡ ਮੀਆਂਪੁਰ ਵਿਖੇ ਅਪਰਬਾਰੀ ਨਹਿਰ ਦੇ ਪੁਲ ਨੂੰ ਹੋਰ ਚੌੜਾ ਕਰਨ ਲਈ ਪੰਜਾਬ ਮੰਡੀਕਰਣ ਬੋਰਡ ਵਲੋਂ ਤੋੜਕੇ ਇਕ ਸਾਲ ਤੋਂ ਨਵਾਂ ਚੌੜਾ ਪੁਲ ਬਣਾਉਣਾ ਸ਼ੁਰੂ ਕੀਤਾ ਹੋਣ ਕਰਕੇ ਬਣਾਏ ਗਏ ਆਰਜੀ ਪੁਲ ਜੋ ਬਹੁਤ ਹੀ ਖਸਤਾ ਹਾਲਤ ਵਿਚ ਹੈ, ਉਪਰੋਂ ਦਰਜਨਾ ਪਿੰਡਾਂ ਦੇ ਲੋਕਾਂ ਅਤੇ ਵੱਖ-ਵੱਖ ਸਕੂਲੀ ਬੱਚਿਆਂ ਨੂੰ ਆਪਣੀ ਜਾਨ ਜੋਖਮ ਵਿਚ ਪਾ ਕੇ ਲੰਘਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ ਅਤੇ ਇਹ ਆਰਜੀ ਪੁਲ ਕੱਚਾ ਹੋਣ ਕਰਕੇ ਨੱਕੋ ਨੱਕ ਭਰੀ ਨਹਿਰ ਦੇ ਪਾਣੀ ਕਾਰਨ ਕਿਸੇ ਵੇਲੇ ਵੀ ਰੁੜ ਸਕਦਾ ਹੈ | ਜ਼ਿਕਰਯੋਗ ਹੈ ਕਿ ਲਗਪਗ ਇਕ ਸਾਲ ਪਹਿਲਾਂ ਮਹਿਕਮੇ ਵਲੋਂ ਪੁਲ ਬਣਾਉਣ ਦਾ ਸ਼ੁਰੂ ਕੀਤਾ ਕੰਮ ਅੱਜ ਤੱਕ ਵੀ ਪੂਰਾ ਨਹੀਂ ਹੋ ਸਕਿਆ ਹੈ, ਜਿਸ ਕਰਕੇ ਇਸ ਖਸਤਾ ਹਾਲਤ ਵਾਲੀ ਪੁਲ ਤੋਂ ਰੋਜ਼ਾਨਾ ਹੀ ਸੈਂਕੜੇ ਸ਼ਰਧਾਲੂ ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ, ਸ੍ਰੀ ਸੰਨ੍ਹ ਸਾਹਿਬ ਬਾਸਰਕੇ, ਛੇਹਰਟਾ ਸਾਹਿਬ ਗੁਰਧਾਮਾਂ ਨੂੰ ਜਿੱਥੇ ਦਰਸ਼ਨਾਂ ਲਈ ਲੰਘਦੇ ਹਨ, ਉੱਥੇ ਹੀ ਵੱਖ-ਵੱਖ ਸਕੂਲਾਂ ਕਾਲਜਾਂ ਦੇ ਬੱਚੇ ਅਤੇ ਦਰਜਨਾਂ ਪਿੰਡਾਂ ਦੇ ਲੋਕ ਆਪਣੇ ਵੱਖ-ਵੱਖ ਵਾਹਨਾਂ ਅਤੇ ਬੱਸਾਂ ਇਸ ਪੁਲ ਉੱਪਰੋਂ ਦੀ ਲੰਘਦੀਆਂ ਹਨ | ਪ੍ਰੰਤੂ ਲੋਕਾਂ ਦੇ ਲੰਘਣ ਲਈ ਪਹਿਲਾਂ ਮਹਿਕਮੇ ਵਲੋਂ ਬਣਾਇਆ ਆਰਜੀ ਪੁਲ ਕੁਝ ਹੀ ਸਮੇਂ ਵਿਚ ਰੁੜ ਜਾਣ ਕਰਕੇ ਹੁਣ ਨਹਿਰ ਦੇ ਦੂਸਰੇ ਪਾਸੇ ਫਿਰ ਤੋਂ ਆਰਜੀ ਪੁਲ ਬਣਾਇਆ ਗਿਆ ਹੈ, ਜੋ ਉਹ ਵੀ ਕਿਸੇ ਵੇਲੇ ਪਾਣੀ 'ਚ ਰੁੜ ਸਕਦਾ ਹੈ ਅਤੇ ਪੁਲ ਕਾਰਨ ਹੀ ਹਨੇਰੇ-ਸਵੇਰੇ ਕਈ ਲੋਕਾਂ ਨੂੰ ਲੁੱਟ-ਖੋਹ ਦਾ ਵੀ ਸ਼ਿਕਾਰ ਹੋਣਾ ਪਿਆ ਹੈ, ਤੋਂ ਇਲਾਵਾ ਇਸੇ ਨਹਿਰ 'ਤੇ ਬਣਿਆ ਜਗਤਪੁਰੇ ਵਾਲਾ ਪੁਲ ਜੋ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ, ਵੀ ਟੁੱਟਣ ਕਿਨਾਰੇ ਹੈ ਅਤੇ ਇਹ ਪੁਲ ਵੀ ਕਿਸੇ ਵੇਲੇ ਲੋਕਾਂ ਨੂੰ ਧੋਖਾ ਦੇ ਸਕਦਾ ਹੈ | ਇਲਾਕੇ ਦੇ ਲੋਕਾਂ ਦੀ ਪੁਰਜੋਰ ਮੰਗ ਹੈ ਕਿ ਮੀਆਂਪੁਰ ਨਹਿਰ ਦੇ ਪੁਲ ਨੂੰ ਜਲਦੀ ਤੋਂ ਜਲਦੀ ਬਣਾਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਕਿਸੇ ਵਾਪਰਨ ਵਾਲੇ ਵੱਡੇ ਹਾਦਸੇ ਨੂੰ ਟਾਲਿਆ ਜਾਵੇ | ਇਸ ਸੰਬੰਧੀ ਜਦੋਂ ਵੱਖ ਵੱਖ ਪਿੰਡਾਂ ਦੇ ਮੁਹਤਬਰ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਸਾਲ ਦੇ ਕਰੀਬ ਇਸ ਪੁਲ ਦਾ ਕੰਮ ਇਸ ਤਰ੍ਹਾਂ ਹੀ ਰੁਕਿਆ ਪਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਵਾਜਾਈ 'ਚ ਸਮੱਸਿਆ ਆ ਰਹੀ ਹੈ | ਉਨ੍ਹਾਂ ਦੀ ਸਰਕਾਰ ਤੋਂ ਇਹੀ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਪੁਲ ਨੂੰ ਬਣਾ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਸਰਪੰਚ ਅਵਤਾਰ ਸਿੰਘ ਬਿੱਲਾ ਸਮੇਤ ਕਈਆਂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ <br/> ਅਗਲੀ ਖ਼ਬਰ ਵੋਟਾਂ ਦੀ ਰੰਜਿਸ਼ ਖਾਤਰ ਗੱਡੀ ਘੇਰ ਕੇ ਭੰਨਤੋੜ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ <br/>
Ad Position 24