27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਲੁੱਟ-ਖੋਹ ਕਰਕੇ ਭੱਜਣ ਵਾਲੇ 3 ਲੁਟੇਰਿਆਂ ਨੂੰ ਲੋਕਾਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ

Ad Position 21
No active advertisement
ਅਜੀਤ ਡੈਸਕ 13-03-2026
ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)-ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਇਕ ਵਿਅਕਤੀ ਅਤੇ ਉਸ ਦੀ ਲੜਕੀ ਅਤੇ ਦੋਹਤੀ ਨੂੰ ਦਾਤਰ ਦਾ ਡਰਾਵਾ ਦੇ ਕੇ ਵਿਅਕਤੀ ਦਾ ਪਰਸ ਖੋਹ ਕੇ ਭੱਜਣ ਵਾਲੇ ਤਿੰਨ ਲੁਟੇਰਿਆਂ ਨੂੰ ਲੋਕਾਂ ਵਲੋਂ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ | ਇਸ ਸੰਬੰਧੀ ਥਾਣਾ ਸਰਹਾਲੀ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਰਹਾਲੀ ਵਿਖੇ ਸਰਬਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਢੋਟੀਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ-46-ਵਾਈ-4674 'ਤੇ ਸਵਾਰ ਹੋ ਕਿ ਆਪਣੀ ਲੜਕੀ ਕੁਲਬੀਰ ਕੌਰ ਤੇ ਦੋਹਤੀ ਨੂੰ ਉਸ ਦੇ ਸੁਹਰੇ ਧਰਮਕੋਟ ਜਾਣ ਲਈ ਬੱਸ 'ਤੇ ਚੜਾਉਣ ਲਈ ਨੌਸ਼ਹਿਰਾ ਪੰਨੂੰਆਂ ਜਾ ਰਿਹਾ ਸੀ ਕਿ ਜਦ ਉਹ ਨਜ਼ਦੀਕ ਪੁੱਲ ਨੇੜੇ ਪਿੰਡ ਕਿਸ਼ਨਗੜ ਪੁੱਜਾ ਤਾਂ 3 ਨੋਜਵਾਨ ਆਏ ਜਿਨ੍ਹਾਂ ਕੋਲ ਦਾਤਰ ਸੀ | ਜਿਨ੍ਹਾਂ ਨੇ ਮੋਟਰਸਾਈਕਲ ਉਨ੍ਹਾਂ ਵਿਚ ਮਾਰਿਆ | ਮੋਟਰਸਾਈਕਲ ਵੱਜਣ ਕਰਕੇ ਉਹ ਜ਼ਮੀਨ 'ਤੇ ਡਿੱਗ ਪਏ ਅਤੇ ਉਸ ਨੂੰ ਦਾਤਰ ਦਾ ਡਰਾਵਾ ਦੇ ਕੇ ਨੌਜਵਾਨਾਂ ਨੇ ਉਸਦਾ ਪਰਸ ਤੇ ਮੋਬਾਇਲ ਖੋਹ ਲਿਆ | ਉਸਦੀ ਲੜਕੀ ਅਤੇ ਦੋਹਤੀ ਦੇ ਸੱਟਾਂ ਲੱਗਣ ਕਰਕੇ ਉਨ੍ਹਾਂ ਵਲੋਂ ਚੀਕਾਂ ਮਾਰਨ ਤੇ ਪਿੰਡ ਦੇ ਮੁਹਤਬਰ ਵਿਅਕਤੀ ਇਕੱਠੇ ਹੋ ਗਏ ਤੇ ਉਹ ਮੋਟਰਸਾਈਕਲ ਭਜਾ ਕੇ ਲੈ ਗਏ | ਉਹ ਆਪਣੇ ਪਿੰਡ ਢੋਟੀਆਂ ਆ ਗਿਆ ਜਿਥੇ ਉਸ ਨੂੰ ਪਤਾ ਲੱਗਾ ਕਿ ਉਹ ਤਿੰਨ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਮੰਗਲਜੀਤ ਸਿੰਘ, ਗੁਰਮੀਤ ਸਿੰਘ ਪੁੱਤਰ ਸਤਨਾਮ ਸਿੰਘ, ਜਗਰੂਪ ਸਿੰਘ ਪੁੱਤਰ ਕਰਤਾਰ ਸਿੰਘ ਵਾਸੀਆਨ ਸਰਹਾਲੀ ਕਲਾਂ ਨੂੰ ਮੁਹਤਬਰ ਵਿਅਕਤੀਆਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਵਰਿਆਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਤਿੰਨਾਂ ਨੌਜਵਾਨਾ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ 2 ਪਿਸਟਲਾਂ, ਮੈਗਜ਼ੀਨ ਅਤੇ ਕਾਰਤੂਸ ਸਮੇਤ 4 ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਗੁਰਿੰਦਰਬੀਰ ਸਿੰਘ ਗਗੜੇਵਾਲ ਬੀ.ਸੀ. ਸੈੱਲ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਨਿਯੁਕਤ <br/>
Ad Position 24