27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

'ਮੇਰਾ ਘਰ ਮੇਰੇ ਨਾਂਅ' ਸਕੀਮ ਤਹਿਤ ਪਿੰਡ ਛਿਛਰੇਵਾਲ ਵਿਖੇ ਡਰੋਨ ਰਾਹੀਂ ਨਕਸ਼ਿਆਂ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 13-03-2026
ਝਬਾਲ, 12 ਮਾਰਚ (ਸੁਖਦੇਵ ਸਿੰਘ)-ਪਿੰਡਾਂ 'ਚ ਲਾਲ ਲਕੀਰ ਦੇ ਅੰਦਰ ਆਉਂਦੇ ਘਰਾਂ ਨੂੰ ਮਾਲਕਾਨਾ ਹੱਕ ਦੇਣ ਲਈ ਪੰਜਾਬ ਸਰਕਾਰ ਦੀ ਸਕੀਮ ਮੇਰਾ ਘਰ ਮੇਰੇ ਨਾਮ ਅਤੇ ਸਵਾਮਿਤਵਾ ਸਕੀਮ ਤਹਿਤ ਪਿੰਡ ਛਿਛਰੇਵਾਲ ਵਿਖੇ ਐੱਸ.ਡੀ.ਐੱਮ. ਕਰਨਵੀਰ ਸਿੰਘ ਦੀ ਦੇਖ ਰੇਖ ਹੇਠ ਡਰੋਨ ਰਾਹੀਂ ਮੈਪ-1 ਦੀ ਸ਼ੁਰੂਆਤ ਕੀਤੀ ਗਈ | ਗੱਲਬਾਤ ਕਰਦਿਆਂ ਐੱਸ.ਡੀ.ਐੱਮ. ਕਰਨਵੀਰ ਸਿੰਘ ਨੇ ਦੱਸਿਆ ਕਿ ਪਹਿਲਾ ਮੈਪ-ਵਨ ਡਰੋਨ ਰਾਹੀਂ ਨਕਸ਼ੇ ਬਣਾਏ ਜਾਂਦੇ ਹਨ | ਬਾਅਦ 'ਚ ਜ਼ਮੀਨੀ ਹਕੀਕਤ ਮੁਤਾਬਿਕ ਮੈਪ-2 ਸ਼ੁਰੂ ਹੋਵੇਗਾ | ਜਿਸ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਤੇ ਉਨ੍ਹਾਂ ਵਲੋਂ ਦਾਅਵੇ ਤੇ ਇਤਰਾਜ਼ ਸੰਬੰਧਿਤ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਕੋਲ ਦਿੱਤੇ ਜਾਣਗੇ | ਉਸ ਤੋਂ ਬਾਅਦ ਮੈਪ-3 ਦੇ ਤਹਿਤ ਹਰ ਇਕ ਘਰ ਨੂੰ ਮਾਲਕਾਨਾ ਹੱਕ ਦਾ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਉਸ ਨੂੰ ਮਾਲ ਰਿਕਾਰਡ ਵਿਚ ਰਜਿਸਟਰ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਨਾਲ ਪਿੰਡਾਂ ਵਿਚੋਂ ਲੜਾਈ ਝਗੜੇ ਵੀ ਖਤਮ ਹੋਣਗੇ | ਇਸ ਤੋਂ ਇਲਾਵਾ ਪਿੰਡ ਗੱਗੋਬੂਹਾ ਅਤੇ ਦੋਬਲੀਆਂ ਵਿਖੇ ਵੀ ਡਰੋਨ ਰਾਹੀਂ ਨਕਸ਼ੇ ਬਣਾਏ ਗਏ | ਇਸ ਮੌਕੇ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਰੀਡਰ ਮਨਿੰਦਰ ਸਿੰਘ, ਕਾਨੂੰਗੋ ਗੁਰਸੇਵਕ ਸਿੰਘ, ਪਟਵਾਰੀ ਨਵੀਨ, ਪਟਵਾਰੀ ਮੋਹਿਤ ਸਿੰਘ, ਸਰਪੰਚ ਜਸ਼ਨਦੀਪ ਸਿੰਘ, ਨੰਬਰਦਾਰ ਹਰਜਿੰਦਰ ਸਿੰਘ, ਮੈਂਬਰ ਪ੍ਰਗਟ ਸਿੰਘ, ਅਵਤਾਰ ਸਿੰਘ ਕੰਵਰਦੀਪ ਸਿੰਘ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਜਵਾਲਾ ਮੁਖੀ ਮੰਦਰ 'ਚ ਵਿਸ਼ਵ ਕਲਿਆਣ ਮਹਾਂਯੱਗ ਦੀ ਸ਼ੁਰੂਆਤ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਭਰਤੀ ਸੰਬੰਧੀ ਸੀ-ਪਾਈਟ ਕੈਂਪ ਥੇਹ ਕਾਂਜਲਾ ਵਿਖੇ ਮੁਫ਼ਤ ਟ੍ਰੇਨਿੰਗ ਸ਼ੁਰੂ
Ad Position 24