27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸ੍ਰੀ ਜਵਾਲਾ ਮੁਖੀ ਮੰਦਰ 'ਚ ਵਿਸ਼ਵ ਕਲਿਆਣ ਮਹਾਂਯੱਗ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 13-03-2026
ਤਰਨ ਤਾਰਨ, 12 ਮਾਰਚ (ਪਰਮਜੀਤ ਜੋਸ਼ੀ)-ਸ੍ਰੀ ਜਵਾਲਾ ਮੁਖੀ ਮੰਦਰ ਚੌਕ ਗੁਰੂ ਕਾ ਖੂਹ ਵਿਖੇ ਵਿਸ਼ਵ ਕਲਿਆਣ ਮਹਾਂਯੱਗ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਲਗਾਤਾਰ ਤਿੰਨ ਦਿਨ 12, 13 ਅਤੇ 14 ਮਾਰਚ ਤੱਕ ਚੱਲੇਗਾ | ਮਹਾਂਯੱਗ ਦੀ ਸ਼ੁਰੂਆਤ ਮੌਕੇ 311 ਅਖੰਡ ਜੋਤਾਂ ਜਗਾਈਆਂ ਗਈਆਂ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਸੰਚਾਲਕ ਪੱਪੂ ਭਗਤ ਨੇ ਦੱਸਿਆ ਕਿ ਰੋਜਾਨਾਂ ਸਵੇਰੇ 11 ਵਜੇ ਹਵਨ ਕੀਤਾ ਜਾਵੇਗਾ, ਸ਼ਾਮ 4 ਵਜੇ ਸ੍ਰੀ ਦੁਰਗਾ ਸਤੂਤੀ ਦੇ ਪਾਠ ਕੀਤੇ ਜਾਣਗੇ ਅਤੇ ਰਾਤ 9 ਵਜੇ ਤੋਂ 11 ਵਜੇ ਤੱਕ ਸਤਿਸੰਗ ਕੀਤਾ ਜਾਵੇਗਾ | ਜਿਸ 'ਚ ਸ਼ਹਿਰ ਦੀਆਂ ਭਜਨ ਮੰਡਲੀਆਂ ਅਤੇ ਜੈ ਮਾਂ ਜਾਗਰਣ ਗਰੁੱਪ ਦੇ ਵਿਜੇ ਅਰੋੜਾ ਵਲੋਂ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ | 14 ਮਾਰਚ ਨੂੰ ਮਹਾਂਯੱਗ ਦਾ ਭੋਗ ਪਾਇਆ ਜਾਵੇਗਾ ਜਿਸ ਵਿਚ 56 ਪ੍ਰਕਾਰ ਦੇ ਬਣੇ ਭੋਜਨਾਂ ਦਾ ਭੋਗ ਲਗਾਇਆ ਜਾਵੇਗਾ ਤੇ ਆਰਤੀ ਕੀਤੀ ਜਾਵੇਗੀ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਂਯੱਗ ਵਿਚ ਪਹੁੰਚ ਕੇ ਮਾਤਾ ਰਾਣੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ | ਇਸ ਮੌਕੇ ਪੰਡਿਤ ਰਵੀਕਾਂਤ, ਹਰੀਸ਼ ਕੁਮਾਰ ਅਗਨੀਹੋਤਰੀ, ਮੌਤੀ ਆਈਸਕ੍ਰੀਮ ਵਾਲੇ, ਵਿਨੋਦ ਕੁਮਾਰ ਚੋਪੜਾ, ਭੋਲਾ ਜੀ, ਅਸ਼ਵਨੀ ਕੁਮਾਰ, ਡਾ. ਰਮਨ ਗੁਪਤਾ, ਵਿਵੇਕ ਗੁਪਤਾ ਬੌਬੀ, ਸ਼ੁਭਮ ਗੁਪਤਾ, ਮੋਹਿਤ ਗੁਪਤਾ, ਪੱਪੂ ਵੱਲਾ, ਸੋਨੂ ਬਨਾਰਸੀ ਦਾਸ, ਗੁਲਸ਼ਨ ਕੁਮਾਰ, ਜੀਤੇ ਸ਼ਾਹ, ਕੇਸ਼ਵ, ਲੱਡੂ, ਚਿੰਟੂ, ਰਾਮ ਸ਼ਰਮਾ, ਚੇਤਨ ਸ਼ਰਮਾ, ਦੀਪਕ ਸ਼ਰਮਾ ਦੀਪੂ, ਅਸ਼ਵਨੀ ਗੁਪਤਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੰਦਰ 'ਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀਆਂ ਸ਼ਤਾਬਦੀਆਂ ਮਨਾ ਕੇ ਹੀ ਅਸੀਂ ਆਪਣੀਆਂ ਕੌਮਾਂ ਨੂੰ ਜ਼ਿੰਦਾ ਰੱਖ ਸਕਦੇ ਹਾਂ-ਭਾਈ ਭੂਰਾ <br/> ਅਗਲੀ ਖ਼ਬਰ 'ਮੇਰਾ ਘਰ ਮੇਰੇ ਨਾਂਅ' ਸਕੀਮ ਤਹਿਤ ਪਿੰਡ ਛਿਛਰੇਵਾਲ ਵਿਖੇ ਡਰੋਨ ਰਾਹੀਂ ਨਕਸ਼ਿਆਂ ਦੀ ਸ਼ੁਰੂਆਤ <br/>
Ad Position 24