27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਹਸਪਤਾਲਾਂ ਵਿਚ ਡਾਕਟਰ ਨਹੀਂ, ਸਕੂਲਾਂ 'ਚ ਮਾਸਟਰ ਨਹੀਂ, ਸਰਕਾਰ ਕਿਸ ਗੱਲ ਦੀਆਂ ਮਾਰ ਰਹੀ ਡੀਂਗਾਂ-ਭਰੋਵਾਲ <br/>

Ad Position 21
No active advertisement
ਅਜੀਤ ਡੈਸਕ 13-03-2026
ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰੇ ਚਾਰ ਸਾਲ ਹੋ ਗਏ ਹਨ ਲੇਕਿਨ ਲੋਕਾਂ ਦੇ ਸਿਵਾਏ ਝੂਠ ਦੇ ਇਨ੍ਹਾਂ ਕੁਝ ਵੀ ਪੱਲੇ ਨਹੀਂ ਪਾਇਆ | ਉਨ੍ਹਾਂ ਨੇ ਕਿਹਾ ਕਿ ਬਜਟ ਸੈਸ਼ਨ 'ਚ ਵੱਡੇ-ਵੱਡੇ ਦਾਅਵੇ ਕਰਨ ਵਾਲੇ ਜਦੋਂ ਉਸ ਨੂੰ ਅਸਲੀ ਜਾਮਾ ਪਹਿਨਾਉਣਗੇ ਉਹ ਤੇ ਉਦੋਂ ਹਕੀਕਤ ਸਾਹਮਣੇ ਆਏਗੀ ਲੇਕਿਨ ਉਹ ਸਹੂਲਤਾਂ ਦਿੱਤੀਆਂ ਵੀ ਕਿਸ ਕੰਮ ਦੀਆਂ ਜੋ ਸਿਰਫ ਮਹਿਜ਼ ਸੱਤ ਮਹੀਨੇ ਸਰਕਾਰ ਰਹਿਣ 'ਚ ਦਿੱਤੀਆਂ ਹੋਣ ਤੇ ਉਹ ਵੀ ਕਰਜਾ ਚੁੱਕ ਕੇ | ਭਰੋਵਾਲ ਨੇ ਕਿਹਾ ਕਿ ਸਿਹਤ ਖੇਤਰ ਤੇ ਪੜ੍ਹਾਈ ਜੋ ਕਿ ਹਰੇਕ ਪ੍ਰਦੇਸ਼ ਦੀ ਮੁੱਢਲੀ ਰੀੜ ਦੀ ਹੱਡੀ ਵਾਂਗੂ ਕੰਮ ਕਰਦਾ ਹੈ ਲੇਕਿਨ ਅੱਜ ਪੰਜਾਬ ਦੀ ਤਰਾਸਦੀ ਹੈ ਕਿ ਸਕੂਲਾਂ ਵਿਚ ਬਹੁਤ ਵੱਡੇ ਦਾਅਵੇ ਕਰ ਰਹੇ ਨੇ ਲੇਕਿਨ ਅੱਜ ਪੰਜਾਬ ਦੇ ਬਹੁਤਾਂਤ ਸਕੂਲਾਂ ਵਿਚ ਲੋੜੀਂਦੇ ਅਧਿਆਪਕ ਨਹੀਂ ਹਨ ਤੇ ਬੱਚੇ ਉਸ ਪੱਧਰ ਦੀ ਪੜ੍ਹਾਈ ਤੋਂ ਮਹਿਰੂਮ ਹਨ, ਜੋ ਚਾਹੀਦੀ ਹੈ | ਇਸੇ ਤਰ੍ਹਾਂ ਸਰਕਾਰੀ ਅੰਕੜਿਆਂ ਮੁਤਾਬਕ ਹਸਪਤਾਲਾਂ ਵਿਚ ਨਾ ਤਾਂ ਡਾਕਟਰ ਪੂਰੇ ਹਨ, ਉਥੇ ਹਾਈ ਕੋਰਟ ਵਲੋਂ ਸਰਕਾਰ ਨੂੰ ਜਾਰੀ ਕੀਤੀਆਂ ਹਦਾਇਤਾਂ ਨੇ ਅੱਖਾਂ ਖੋਲ ਕੇ ਰੱਖ ਦਿੱਤੀਆਂ ਹਨ ਕਿ ਸਮੁੱਚੇ ਪੰਜਾਬ ਦੇ ਹਸਪਤਾਲਾਂ ਵਿਚ ਆਈ.ਸੀ.ਯੂ.ਬੈਡ ਹੀ ਨਹੀਂ ਹਨ ਜਿੰਨੇ ਕਿ ਲੋਕਾਂ ਦੇ ਮੁਤਾਬਿਕ ਹੋਣੇ ਚਾਹੀਦੇ | ਭਰੋਵਾਲ ਨੇ ਕਿਹਾ ਕਿ 'ਆਪ' ਪਾਰਟੀ ਦੀ ਸਰਕਾਰ ਡੀਂਗਾਂ ਨਾ ਮਾਰੇ ਤੇ ਝੂਠ ਦੇ ਪਲੰਦੇ ਨਾ ਬਣਾਵੇ ਅਤੇ ਲੋਕ ਹਿੱਤ ਲਈ ਕੋਈ ਕੰਮ ਕਰੇ | ਇਸ ਮੌਕੇ ਸਾਬਕਾ ਸਰਪੰਚ ਰਣਜੀਤ ਸਿੰਘ ਡਿਆਲ, ਸਾਬਕਾ ਸਰਪੰਚ ਦਿਲਬਾਗ ਸਿੰਘ ਗੁਲਾਲੀਪੁਰ, ਤਰਸੇਮ ਸਿੰਘ ਛਾਪੜੀ, ਭੁਪਿੰਦਰ ਸਿੰਘ ਚਤਰੱਥ, ਸਾਬਕਾ ਸਰਪੰਚ ਰਣਜੀਤ ਸਿੰਘ ਮੰਮਣਕੇ, ਤਾਰਾ ਚੰਦ ਪੁੰਜ, ਡਾ. ਗੋਰਾਇਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਲਲੌੜੀ ਕਲਾਂ ਵਿਚ ਬੇਖ਼ੌਫ ਚੋਰਾਂ ਵਲੋਂ 3 ਟਰਾਂਸਫ਼ਾਰਮਰ ਚੋਰੀ ਅਗਲੀ ਖ਼ਬਰ ਸ਼ਹੀਦਾਂ ਦੀਆਂ ਸ਼ਤਾਬਦੀਆਂ ਮਨਾ ਕੇ ਹੀ ਅਸੀਂ ਆਪਣੀਆਂ ਕੌਮਾਂ ਨੂੰ ਜ਼ਿੰਦਾ ਰੱਖ ਸਕਦੇ ਹਾਂ-ਭਾਈ ਭੂਰਾ <br/>
Ad Position 24