ਭਿੱਖੀਵਿੰਡ, 12 ਮਾਰਚ (ਬੌਬੀ)-ਭਾਰਤੀ ਜਨਤਾ ਪਾਰਟੀ ਦੀ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਬਦਲਾਅ ਰੈਲੀ, ਜਿਸ ਵਿਚ ਦੇਸ਼ ਦੀ ਗ੍ਰਹਿ ਮੰਤਰੀ ਅਮਿ੍ਤ ਸ਼ਾਹ ਪਹੁੰਚ ਕੇ ਸੰਬੋਧਨ ਕਰਨਗੇ | ਇਸ ਰੈਲੀ ਲਈ ਪੰਜਾਬ ਦੇ ਲੋਕਾਂ ਵਿਚ ਵੱਡਾ ਉਤਸਾਹ ਨਜ਼ਰ ਆ ਰਿਹਾ ਹੈੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਰਿਤੇਸ਼ ਚੋਪੜਾ ਜ਼ਿਲ੍ਹਾ ਮੀਤ ਪ੍ਰਧਾਨ ਤਰਨ ਤਾਰਨ ਨੇ ਤਰਨ ਤਾਰਨ ਹਲਕੇ ਲਈ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਕੰਵਰਬੀਰ ਸਿੰਘ ਮੰਜਲ ਨਾਲ ਰੈਲੀ ਦੀਆਂ ਤਿਆਰੀਆਂ ਸੰਬੰਧੀ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਜੋ ਹਾਲਾਤ ਹਨ ਅਤੇ ਜਿਸ ਤਰ੍ਹਾਂ ਪੰਜਾਬ ਵਿਚ ਗੁੰਡਾਗਰਦੀ ਅਤੇ ਨਸ਼ੇ ਦਾ ਬੋਲਬਾਲਾ ਹੈ, ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਪੰਜਾਬ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਹੀ ਬਚਾਅ ਸਕਦੀ ਹੈ ਅਤੇ ਗੁੰਡਾਗਰਦੀ ਅਤੇ ਨਸ਼ੇ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਹੀ ਖਤਮ ਕਰ ਸਕਦੀ ਹੈ | ਇਸ ਲਈ ਲੋਕਾਂ ਵਿਚ ਰੈਲੀ ਪ੍ਰਤੀ ਭਾਰੀ ਉਤਸ਼ਾਹ ਹੈ | ਇਸ ਮੌਕੇ ਸਦਾ ਲਾਲ ਚੋਪੜਾ, ਰਾਜ ਕੁਮਾਰ ਚੋਪੜਾ, ਜਸਪਾਲ ਸਿੰਘ, ਅਮਨ ਸ਼ਰਮਾ ਖਾਲੜਾ, ਪਿੰਕਾ ਸਰਪੰਚ ਅਲਗੋਂ ਸਮੇਤ ਵੱਡੀ ਗਿਣਤੀ