28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਬਾਬਾ ਸ਼ੇਖ ਬ੍ਰਹਮ ਦੀ ਯਾਦ 'ਚ ਸਰਹੱਦ 'ਤੇ ਮੇਲਾ ਬੜੀ ਸ਼ਰਧਾ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 13-03-2026
ਖੇਮਕਰਨ, 12 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਭਾਰਤ-ਪਾਕਿਸਤਾਨ ਦੀ ਐਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਸਥਿਤ ਇਤਿਹਾਸਕ ਮਜ਼ਾਰ ਬਾਬਾ ਸ਼ੇਖ ਬ੍ਰਹਮ ਜੀ ਵਿਖੇ ਬਾਬਾ ਜੀ ਦੀ ਯਾਦ ਚ ਮੇਲਾ ਬੜੀ ਸ਼ਰਧਾ ਤੇ ਧੂੰਮਧਾਮ ਨਾਲ ਮਨਾਇਆ ਗਿਆ | ਮੇਲੇ ਦੀ ਸ਼ੁਰੂਆਤ ਬਾਬਾ ਜੀ ਦੇ ਕੰਡਿਆਲੀ ਤਾਰ ਤੋਂ ਪਾਰ ਜੀਰੋ ਕਾਇਮ ਤੇ ਸਥਿਤ ਮਜ਼ਾਰ 'ਤੇ ਚਾਦਰ ਚੜਾ ਕੇ ਕੀਤੀ ਤੇ ਸੇਵਾਦਾਰ ਬਾਬਾ ਪੁਸ਼ਪਿੰਦਰ ਸਿੰਘ ਨੇ ਪੂਜਾ ਕੀਤੀ | ਹਜ਼ਾਰਾਂ ਦੀ ਤਦਾਦ 'ਚ ਸ਼ਰਧਾਲੂਆਂ ਨੇ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ. ਜਵਾਨਾਂ ਵਲੋਂ ਜਾਰੀ ਪਰਚੀਆਂ ਕਟਵਾ ਕੇ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਮੱਥਾ ਟੇਕਿਆ ਤੇ ਸ਼ਰਧਾ ਦੇ ਫੁੱਲ ਅਕੀਦਤ ਕੀਤੇ | ਪਾਕਿਸਤਾਨ ਤਰਫੋ ਵੀ ਕਾਫੀ ਨਾਗਰਿੱਕ ਸਰਹੱਦ ਨਜ਼ਦੀਕ ਆਏ | ਜਿਹੜੇ ਦੂਰ ਤੋਂ ਹੀ ਮੱਥਾ ਟੇਕ ਕੇ ਨਾਲੋ ਨਾਲ ਪਿੱਛੇ ਮੁੜਦੇ ਗਏ, ਪਰ ਇਸ ਵਾਰ ਸੁਰੱਖਿਆ ਕਾਰਨਾਂ ਕਰਕੇ ਮਜ਼ਾਰ ਤੋਂ ਪ੍ਰਸ਼ਾਦਿ ਵੀ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ | ਮੇਲੇ 'ਚ ਕੰਡਿਆਲੀ ਤਾਰ ਤੋਂ ਇਧਰ ਸਰਹੱਦ ਨਾਲ ਸਥਿਤ ਸਟੇਜ ਤੋਂ ਸ਼ਰਧਾਲੂਆਂ ਦਾ ਮੰਨੋਰੰਜਨ ਮਸ਼ਹੂਰ ਗਾਇਕ ਜੁਗਨੀ ਢਿੱਲੋਂ, ਸੁੱਚਾ ਰੰਗੀਲਾ ਤੇ ਮਨਦੀਪ ਸੈਡੀ ਗਾਇਕ ਜੋੜੀ ਵਲੋਂ ਕੀਤਾ ਗਿਆ, ਜਿੰਨਾ ਵਾਰੀ-ਵਾਰੀ ਖੂਬ ਰੰਗ ਬੰਨਿਆ | ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਪੰਚ ਮੋਹਰ ਸਿੰਘ ਮੀਆਂਵਾਲਾ ਸਮੇਤ ਸਮੂਹ ਕਮੇਟੀ ਮੈਂਬਰਾਂ ਵਲੋਂ ਗਾਇਕਾਂ ਤੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਸ਼ਾਮ ਨੂੰ ਕਬੱਡੀ ਦਾ ਮੈਚ ਪਿੰਡ ਤੋਤਾ ਸਿੰਘ ਵਾਲਾ ਤੇ ਪਿੰਡ ਮਹਿੰਦੀਪੁਰ ਦਰਮਿਆਨ ਕਰਵਾਇਆ ਗਿਆ | ਇਸ ਮੌਕੇ ਮਲਕੀਤ ਸਿੰਘ, ਬੂਟਾ ਸਿੰਘ, ਟਹਿਲ ਸਿੰਘ, ਗੁਰਜੰਟ ਸਿੰਘ, ਗੁਰਸਾਬ ਸਿੰਘ ਪੱਤੂ, ਚਰਨਬੀਰ ਸਿੰਘ, ਦਲਬੀਰ ਸਿੰਘ, ਜਗਜੀਤ ਸਿੰਘ, ਰਣਜੀਤ ਸਿੰਘ, ਮੇਹਰ ਸਿੰਘ, ਸੇਵਕ ਸਿੰਘ, ਪ੍ਰਗਟ ਸਿੰਘ, ਡਾ. ਕਸ਼ਮੀਰ ਸਿੰਘ ਸਭਰਾ, ਬਾਬਾ ਕਾਲੇ ਸ਼ਾਹ ਸਭਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਸ਼ੇਖ ਬ੍ਰਹਮ ਦੀ ਯਾਦ 'ਚ ਸਰਹੱਦ 'ਤੇ ਮੇਲਾ ਬੜੀ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਜੰਗਲਾਤ ਵਿਭਾਗ ਯੂਨੀਅਨ ਰੇਂਜ ਪੱਟੀ ਦੀ ਮੀਟਿੰਗ <br/>
Ad Position 24