15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਆਮ ਇਜਲਾਸ 4 ਅਪ੍ਰੈਲ ਨੂੰ <br/>

Ad Position 21
No active advertisement
ਅਜੀਤ ਡੈਸਕ 28-03-2026
ਤਰਨ ਤਾਰਨ, 27 ਮਾਰਚ (ਇਕਬਾਲ ਸਿੰਘ ਸੋਢੀ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਜਥੇਬੰਦੀ ਜ਼ਿਲ੍ਹਾ ਤਰਨ ਤਾਰਨ ਦਾ ਸਲਾਨਾ ਆਮ ਇਜਲਾਸ 4 ਅਪ੍ਰੈਲ ਦਿਨ ਸ਼ਨੀਵਾਰ ਸਵੇਰੇ 11 ਵਜੇ ਤਰਨ ਤਾਰਨ ਸੀ.ਐੱਮ.ਐੱਸ ਵਿਖ ਜਸਪਾਲ ਸਿੰਘ ਪਹੂਵਿੰਡ ਜ਼ਿਲ੍ਹਾ ਪ੍ਰਧਾਨ ਦੀ ਰਹਿਨੁਮਾਈ ਹੇਠ ਹੋਵੇਗਾ | ਜਿਸ ਵਿਚ ਜਥੇਬੰਦੀ ਵਲੋੋਂ ਪਿਛਲੇ ਸਾਲ ਦੌਰਾਨ ਕੀਤੇ ਗਏ ਕਰਮਚਾਰੀਆ ਦੀ ਭਲਾਈ ਲਈ ਕੰਮਾਂ ਦਾ ਵੇਰਵਾ ਸਾਲਾਨਾ ਲੇਖਾ ਰਿਪੋਰਟ ਪੇਸ਼ ਕੀਤੀ ਜਾਵੇਗੀ | ਇਸ ਤੋਂ ਇਲਾਵਾ ਸਭਾਵਾਂ ਦੇ ਕਰਮਚਾਰੀਆ ਦੀ ਮੈਂਬਰਸ਼ਿਪ ਕੀਤੀ ਜਾਵੇ, ਮੈਂਬਰਸ਼ਿਪ ਕਰਕੇ ਕਰਮਚਾਰੀਆ ਨੂੰ ਪਛਾਣ ਪੱਤਰ ਬਣਾ ਕੇ ਦਿੱਤੇ ਜਾਣਗ | ਇਸ ਤੋੋਂ ਇਲਾਵਾ ਇਫਕੋ ਦੇ ਏਰੀਆ ਮੈਨੇਜਰ ਚਰਨਜੀਤ ਸਿੰਘ ਦੀ ਸ਼ਿਕਾਇਤ ਦੀ ਜਾਂਚ ਸਬੰਧ ਵਿਚ ਸਮੁੱਚੀ ਜ਼ਿਲ੍ਹਾ ਜਥੇਬੰਦੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਤਰਨ ਤਾਰਨ ਦੇ ਦਫ਼ਤਰ ਹਾਜ਼ਰ ਹੋਈ | ਮੀਟਿੰਗ ਵਿਚ ਪ੍ਰਗਟ ਸਿੰਘ ਸਾਬਕਾ ਪ੍ਰਧਾਨ ਪੰਜਾਬ, ਤਾਰਾ ਚੰਦ ਪੁੰਜ ਸਾਬਕਾ ਪ੍ਰਧਾਨ ਜ਼ਿਲ੍ਹਾ ਜਥੇਬੰਦੀ, ਰਘਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਫਹਿਤ ਸਿੰਘ ਜਨਰਲ ਸਕੱਤਰ, ਸੁਖਵਿੰਦਰ ਸਿੰਘ ਕੈਸ਼ੀਅਰ, ਕੁਲਦੀਪ ਸਿੰਘ ਬਲਾਕ ਪ੍ਰਧਾਨ ਤਰਨ ਤਾਰਨ , ਸੁਖਮਨਜੀਤ ਸਿੰਘ ਬਲਾਕ ਪ੍ਰਧਾਨ ਗੰਡੀਵਿੰਡ, ਪ੍ਰਭਜੀਤ ਸਿੰਘ ਬਲਾਕ ਪ੍ਰਧਾਨ ਭਿੱਖੀਵਿੰਡ, ਬਲਜੀਤ ਸਿੰਘ ਬਲਾਕ ਪ੍ਰਧਾਨ ਪੱਟੀ, ਬਲਵੰਤ ਸਿੰਘ ਬਲਾਕ ਪ੍ਰਧਾਨ ਚੋਹਲਾ ਸਾਹਿਬ, ਰੇਸ਼ਮ ਸਿੰਘ ਬਲਾਕ ਪ੍ਰਧਾਨ ਵਲਟੋਹਾ, ਰਾਜਬੀਰ ਸਿੰਘ ਗੰਡੀਵਿੰਡ, ਰਣਜੀਤ ਸਿੰਘ ਆਦਿ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਸੰਬੰਧੀ ਡੀ.ਐੱਲ.ਏ.ਸੀ. ਦੀ ਮੀਟਿੰਗ <br/> ਅਗਲੀ ਖ਼ਬਰ ਬੱਚਿਆਂ 'ਚ ਪਿਸ਼ਾਬ ਇਨਫੈਕਸ਼ਨ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ- ਡਾ. ਸੁਪਿ੍ਯਾ <br/>
Ad Position 24