28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਹਰੀਕੇ ਪੱਤਣ ਕਸਬੇ ਦੀ ਅਹਿਮ ਸੜਕ ਬਾਰਿਸ਼ ਦੇ ਪਾਣੀ ਵਿਚ ਫਿਰ ਰੁੜ੍ਹੀ <br/>

Ad Position 21
No active advertisement
ਅਜੀਤ ਡੈਸਕ 06-04-2026
ਹਰੀਕੇ ਪੱਤਣ, 5 ਅਪ੍ਰੈਲ (ਸੰਜੀਵ ਕੁੰਦਰਾ)-ਸਰਕਾਰਾਂ ਸੜਕੀ ਆਵਜਾਈ ਨੂੰ ਬੇਹਤਰ ਬਣਾਉਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ, ਪਰ ਇਨ੍ਹਾਂ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ ਸੜਕਾਂ ਦੀ ਖਸਤਾ ਹਾਲਤ ਜਿੱਥੋਂ ਰਾਹਗੀਰਾਂ ਨੂੰ ਜਾਨ ਜੌਖਮ ਵਿਚ ਪਾ ਕੇ ਗੁਜ਼ਰਨਾ ਪੈ ਰਿਹਾ ਹੈ | ਕਸਬਾ ਹਰੀਕੇ ਪੱਤਣ ਵਿਖੇ ਰਾਸ਼ਟਰੀ ਮਾਰਗ 54 (ਪੁਰਾਣਾ) ਮੱਛੀ ਮੰਡੀ ਨਜ਼ਦੀਕ ਸਾਲਾਂ ਤੋਂ ਟੁੱਟਾ ਹੋਇਆ ਹੈ | ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਵਿਭਾਗ ਖਾਨਾਪੂਰਤੀ ਕਰਦੇ ਹੋਏ ਲਾਲ ਰੰਗ ਦੀਆਂ ਝੰਡੀਆਂ ਸੜਕ ਵਿਚਕਾਰ ਗੱਡ ਕੇ ਖਤਰਾ ਦਰਸਾਉਂਦਿਆਂ ਹੋਇਆਂ ਰਫੂਚੱਕਰ ਹੋ ਜਾਂਦਾ ਹੈ | ਜ਼ਿਕਰਯੋਗ ਹੈ ਕਿ ਇਸ ਸੜਕ ਦੀ ਹਾਲਤ ਕਾਫ਼ੀ ਲੰਬੇ ਸਮੇਂ ਤੋਂ ਖਸਤਾ ਹੈ ਅਤੇ ਇਸ ਟੁੱਟੀ ਸੜਕ ਕਾਰਨ ਅਨੇਕਾਂ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ | ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਇਸ ਵੱਲ ਪਤਾ ਨਹੀਂ ਕਿਉਂ ਧਿਆਨ ਨਹੀਂ ਦਿੰਦੇ | ਇਹ ਸੜਕ ਆਵਾਜਾਈ ਪੱਖੋਂ ਕਾਫ਼ੀ ਅਹਿਮ ਹੈ ਤੇ ਇੱਥੋਂ ਦਿਨ ਰਾਤ ਹਜ਼ਾਰਾਂ ਵਾਹਨ ਗੁਜ਼ਰਦੇ ਹਨ | ਬੀਤੇ ਕੱਲ੍ਹ ਵੀ ਹੋਈ ਬਾਰਿਸ਼ ਕਾਰਨ ਸੜਕ ਦਾ ਅੱਧਾ ਹਿੱਸਾ ਧੱਸ ਗਿਆ ਤੇ ਸੜਕ ਵਿਚ ਵੱਡਾ ਟੋਇਆ ਪੈ ਗਿਆ, ਜੋ ਖਤਰੇ ਤੋਂ ਖਾਲੀ ਨਹੀਂ | ਪਿੱਛੇ 2 ਮਹੀਨੇ ਪਹਿਲਾਂ ਹੀ ਲੋਕ ਨਿਰਮਾਣ ਵਿਭਾਗ ਵਲੋਂ ਇਹ ਸੜਕ ਦੀ ਮੁਰੰਮਤ ਕੀਤੀ ਗਈ ਸੀ, ਪਰ ਪੁਲੀ ਤੋਂ ਖਸਤਾ ਹਾਲਤ ਇਹ ਟੋਟਾ ਕਿਉਂ ਨਹੀਂ ਬਣਾਇਆ ਗਿਆ, ਇਹ ਸਮਝ ਤੋਂ ਬਾਹਰ ਹੈ | ਅਨੇਕਾਂ ਵਾਰ ਰੁੜੀ ਇਸ ਸੜਕ ਦੀ ਮੁਰੰਮਤ ਕਰਨ ਦੀ ਬਜਾਇ ਵਿਭਾਗ ਮਿੱਟੀ ਵਗੈਰਾ ਪਾ ਕੇ ਹੀ ਡੰਗ ਸਾਰਦਾ ਹੈ | ਕੀ ਵਿਭਾਗ ਕੋਲੋਂ ਇਸ ਦੀ ਸਹੀ ਮੁਰੰਮਤ ਲਈ ਬਜਟ ਹੀ ਨਹੀਂ ਹੈ? ਲੋਕਾਂ ਦੀ ਮੰਗ ਹੈ ਕਿ ਰਾਹਗੀਰਾਂ ਦੀ ਜਾਨ ਦਾ ਖੌਅ ਬਣੀ ਇਸ ਸੜਕ ਦੀ ਮੁਰੰਮਤ ਪੂਰੀ ਤਰ੍ਹਾਂ ਸਹੀ ਢੰਗ ਨਾਲ ਕਰਵਾਈ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ |

Ad Position 22
No active advertisement
ਪਿਛਲੀ ਖ਼ਬਰ ਸਵ: ਬਾਵਾ ਸੁਜਿੰਦਰ ਸਿੰਘ ਲਾਲੀ ਦੀ ਯਾਦ 'ਚ ਪਹਿਲਾ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਨ ਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮਤਾ ਪੰਜਾਬ ਵਿਧਾਨ ਸਭਾ ਵਿਚ ਪਾਸ ਹੋਵੇ-ਖਾਲੜਾ ਮਿਸ਼...
Ad Position 24