ਤਰਨ ਤਾਰਨ, 5 ਅਪ੍ਰੈਲ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਸਤਵਿੰਦਰ ਸਿੰਘ ਪਲਾਸੌਰ, ਸੁਖਵਿੰਦਰ ਸਿੰਘ ਤਰਨ ਤਾਰਨ, ਬੌਬੀ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ 13 ਅਪ੍ਰੈਲ ਨੂੰ ਹੋਣ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਨਾਲ ਸੰਬੰਧਿਤ ਫਾਈਲਾਂ ਜਨਤਕ ਕਰਨ ਦਾ ਮਤਾ ਪਾਸ ਹੋਵੇ ਤਾਂ ਕਿ ਪਾਪੀਆਂ ਦੇ ਚਿਹਰੇ ਨੰਗੇ ਹੋ ਸਕਣ | ਪਤਾ ਲੱਗ ਸਕੇ ਕਿਵੇਂ ਕਾਂਗਰਸ, ਭਾਜਪਾ, ਆਰ.ਐਸ.ਐਸ. ਤੇ ਅਕਾਲੀ ਦਲ ਨੇ ਰਲ ਕੇ ਮਹਾਂ ਪਾਪ ਕੀਤਾ, ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਕੇ ਉਨ੍ਹਾਂ ਦੀਆਂ ਮਿ੍ਤਕ ਦੇਹਾਂ ਵੀ ਵਾਰਿਸਾਂ ਨੂੰ ਨਾ ਸੌਂਪੀਆਂ | ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਉਪਰੋਕਤ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਨੇ ਰਲ ਕੇ ਫ਼ੌਜੀ ਹਮਲੇ ਦੀ ਕੋਈ ਪੜਤਾਲ ਨਹੀਂ ਹੋਣ ਦਿੱਤੀ, ਜਦੋਂਕਿ ਜੱਲਿ੍ਹਆਂਵਾਲਾ ਬਾਗ਼ ਗੋਲੀਕਾਂਡ, ਜਿਥੇ 10 ਮਿੰਟ ਗੋਲੀ ਚੱਲੀ ਸੀ, ਅੰਗਰੇਜ ਸਰਕਾਰ ਨੇ ਪੜਤਾਲ ਕਰਨ ਲਈ ਹੰਟਰ ਕਮਿਸ਼ਨ ਬਣਾਇਆ ਅਤੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਸੀ | ਇੱਥੇ ਤਾਂ ਉਲਟਾ ਸਿੱਖਾਂ ਦੀ ਕੁਲਨਾਸ਼ ਦੇ ਦੋਸ਼ੀ ਭਾਰਤ ਰਤਨ ਤੇ ਪਦਮਸ੍ਰੀ ਦੇ ਸਨਮਾਨਾਂ ਨਾਲ ਸਨਮਾਨਿਤ ਹੋ ਰਹੇ ਹਨ | ਉਨ੍ਹਾਂ ਕਿਹਾ ਵਿਧਾਨ ਸਭਾ ਵਿਚ ਝੂਠੇ ਮੁਕਾਬਲਿਆਂ ਦੀ ਫਾਈਲਾਂ ਜਨਤਕ ਕਰਨ ਦਾ ਮਤਾ ਪਾਸ ਹੋਵੇ | ਇਸ ਤੋਂ ਇਲਾਵਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ, ਐਨ.ਐਸ.ਏ. ਯੂ.ਏ.ਪੀ.ਏ. ਰੱਦ ਕਰਨ ਅਤੇ ਜੇਲ੍ਹਾਂ ਵਿਚ ਬੰਦ ਸਾਰੇ ਸਿੱਖਾਂ ਦੀ ਰਿਹਾਈ ਕਰਨ ਸੰਬੰਧੀ ਵੀ ਵਿਧਾਨ ਸਭਾ ਵਿਚ ਮਤੇ ਪਾਸ ਹੋਣ | ਉਨ੍ਹਾਂ ਕਿਹਾ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੋ ਰਹੀ | ਕਾਤਲਾਂ, ਲੁਟੇਰਿਆਂ, ਬੇਅਦਬੀਆਂ ਦੇ ਦੋਸ਼ੀਆਂ ਨਾਲ ਸਰਕਾਰਾਂ ਦਾ ਰਲ ਜਾਣਾ