ਖਾਲੜਾ, 5 ਅਪ੍ਰੈਲ (ਜੱਜਪਾਲ ਸਿੰਘ ਜੱਜ)-ਜਮਹੂਰੀ ਕਿਸਾਨ ਸਭਾ ਦੀ ਬ੍ਰਾਂਚ ਕੰਬੋਕੇ ਨੇ ਐਸ. ਐਚ. ਓ. ਭਿੱਖੀਵਿੰਡ ਦਾ ਪੂਤਲਾ ਫੂਕਿਆ | ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰਾ ਨੇ ਹਿੱਸਾ ਲਿਆ | ਮੁਜਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਕੇਵਲ ਸਿੰਘ ਕੰਬੋਕੇ ਨੇ ਕਿਹਾ ਕਿ ਐਸ. ਐਚ. ਓ. ਭਿੱਖੀਵਿੰਡ ਦਾ ਗੰਨਮੈਨ ਨਸ਼ੇ ਦੇ ਸੌਦਾਗਰਾਂ ਨਾਲ ਰਲਿਆ ਹੋਇਆ ਹੈ ਤੇ ਲੋਕਾਂ ਤੋਂ ਮੋਟੀਆਂ ਰਕਮਾਂ ਲੈ ਕੇ ਉਨ੍ਹਾਂ ਦੀ ਛਿੱਲ ਲਾ ਰਿਹਾ ਹੈ | ਨਸ਼ੇ ਦੇ ਸੌਦਾਗਰਾਂ ਦੀ ਪੁਛਤਪਨਾਹੀ ਕਰ ਰਿਹਾ ਹੈ | ਇਸ ਹੌਲਦਾਰ ਨੇ ਭਿੱਖੀਵਿੰਡ ਦੇ ਇਕ ਮਜ਼ਦੂਰ ਪਰਿਵਾਰ ਦੇ ਪੀਰਾਂ ਦੇ ਦਰਬਾਰ ਉਤੋਂ ਸੁਖੀ ਹੋਈ ਸੁਖਣਾ ਤੇ ਜਗਦੀ ਜੋਤਿ 'ਚੋਂ 10 ਹਜ਼ਾਰ ਰੁਪਏ ਚੁੱਕ ਕੇ ਲੈ ਗਿਆ, ਜੋ ਕਿ ਗਰੀਬ ਪਰਿਵਾਰ ਨਾਲ ਬੇਇਨਸਾਫ਼ੀ ਹੈ | ਇਨ੍ਹਾਂ ਆਗੂਆਂ ਨੇ ਡੀ. ਐਸ. ਪੀ. ਭਿੱਖੀਵਿੰਡ ਤੇ ਐੱਸ. ਐੱਸ. ਪੀ. ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਪੁਲਿਸ ਦੇ ਕਿਸੇ ਆਹਲਾ ਅਫ਼ਸਰ ਤੋਂ ਪੜਤਾਲ ਕਰਵਾ ਕੇ ਹੌਲਦਾਰ 'ਤੇ ਪਰਚਾ ਦਰਜ ਕੀਤਾ ਜਾਵੇ | ਇਸ ਮੌਕੇ ਜਥੇਬੰਦੀ ਦੇ ਆਗੂ ਬਲਦੇਵ ਸਿੰਘ ਕੰਬੋਕੇ, ਹਿਰਦੇਪਾਲ ਕੰਬੋਕੇ, ਨਿਸ਼ਾਨ ਸਿੰਘ ਕੰਬੋਕੇ, ਜਸਵੰਤ ਸਿੰਘ ਭਿੱਖੀਵਿੰਡ ਆਦਿ ਆਗੂ ਹਾਜ਼ਰ ਸਨ |