28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਿਸਾਨ ਮਜ਼ਦੂਰ ਸੰਘਰਸ਼ ਜ਼ੋਨ ਟਾਂਡਾ ਦੀ ਇਕਾਈ ਸੰਗਤਪੁਰ ਵਿਖੇ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 06-04-2026
ਚੋਹਲਾ ਸਾਹਿਬ, 5 ਅਪ੍ਰੈਲ (ਬਲਵਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਟਾਂਡਾ ਦੀ ਇਕਾਈ ਸੰਗਤਪੁਰ ਵਿਚ ਜ਼ੋਨ ਟਾਂਡਾ ਦੇ ਪ੍ਰਧਾਨ ਕੁਲਵੰਤ ਸਿੰਘ ਭੈਲ ਅਤੇ ਜਵਾਹਰ ਸਿੰਘ ਟਾਂਡਾ ਜ਼ਿਲ੍ਹਾ ਆਗੂ ਦੀ ਪ੍ਰਧਾਨਗੀ ਵਿਚ ਪਿੰਡ ਸੰਗਤਪੁਰ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਸੰਗਤਪੁਰ ਇਕਾਈ ਦੀ ਚੋਣ ਕਰਵਾਈ ਗਈ ਅਤੇ ਬਹੁਤ ਸਾਰੇ ਕਿਸਾਨ ਆਗੂਆਂ ਦੀ ਸਰਬਸੰਮਤੀ ਦੇ ਨਾਲ ਨਿਸ਼ਾਨ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਸਾਂਝੇ ਤੌਰ 'ਤੇ ਮੀਤ ਪ੍ਰਧਾਨ ਬਾਰਾ ਸਿੰਘ, ਮਲਕੀਤ ਸਿੰਘ ਬਣਾਏ ਗਏ | ਸਕੱਤਰ ਸੁਖਦੇਵ ਸਿੰਘ, ਬਲਵਿੰਦਰ ਸਿੰਘ, ਬਖਸ਼ੀਸ਼ ਸਿੰਘ ਨੂੰ ਚੁਣਿਆ, ਖਜਾਨਚੀ ਮਨਜਿੰਦਰ ਸਿੰਘ ਅਤੇ ਸਹਾਇਕ ਖਜਾਨਚੀ ਸਤਨਾਮ ਸਿੰਘ ਧਰਮ ਸਿੰਘ ਬਣਾਇਆ ਗਿਆ | ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇ ਅਸੀਂ ਕਿਸਾਨ ਮਜ਼ਦੂਰ ਅਤੇ ਦੁਕਾਨਦਾਰ ਆਪਸ ਵਿਚ ਏਕਤਾ ਕਰਕੇ ਇਕੱਠੇ ਨਾ ਹੋਏ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੈ, ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨ ਮਾਰੂ ਨੀਤੀਆਂ ਲਿਆ ਰਹੀ ਹੈ | ਇਸ ਮੀਟਿੰਗ ਵਿਚ ਬੀਬੀਆਂ ਦੀ ਕਮੇਟੀ ਵੀ ਬਣਾਈ ਗਈ, ਜਿਸ ਵਿਚ ਪ੍ਰਧਾਨ ਬੀਬੀ ਨਸੀਬ ਕੌਰ ਨੂੰ ਬਣਾਇਆ ਗਿਆ | ਇਸ ਤੋਂ ਇਲਾਵਾ ਸੁਖਵਿੰਦਰ ਕੌਰ, ਭੁਪਿੰਦਰ ਕੌਰ ਅਤੇ ਭਜਨ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਕੁਲਦੀਪ ਕੌਰ, ਬਲਬੀਰ ਕੌਰ ਅਤੇ ਹੋਰ ਬਹੁਤ ਸਾਰੀਆਂ ਬੀਬੀਆਂ ਨੂੰ ਕਮੇਟੀ ਮੈਂਬਰ ਬਣਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸਿੱਖ ਸਦਭਾਵਨਾ ਦਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ <br/> ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਨੇ ਐਸ.ਐਚ.ਓ. ਭਿੱਖੀਵਿੰਡ ਦਾ ਪੁਤਲਾ ਫੂਕਿਆ <br/>
Ad Position 24