ਮੀਆਂਵਿੰਡ, 5 ਅਪ੍ਰੈਲ (ਸੰਧੂ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਹਰਪਾਲ ਸਿੰਘ ਜਲਾਲਾਬਾਦ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆਂ ਦਾ ਭਰਵਾਂ ਇਕੱਠ ਹੋਇਆ | ਇਸ ਇਕੱਠ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਸਰਪੰਚ ਹਰਪਾਲ ਸਿੰਘ ਦੇ ਯਤਨਾਂ ਸਦਕਾ ਕਈ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ, ਜਿਨ੍ਹਾਂ ਨੂੰ ਭਲਾਈਪੁਰ ਵਲੋਂ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਭਲਾਈਪੁਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੱਡੀ ਗਿਣਤੀ ਵਿਚ ਜਿਤਾਕੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਅਗਾਜ਼ ਕਰ ਦਿੱਤਾ ਹੈ, ਜੋ ਪਾਰਟੀ ਲਈ ਸ਼ੁੱਭ ਸੰਕੇਤ ਹੈ | ਇਸ ਮੌਕੇ ਸਰਪੰਚ ਹਰਪਾਲ ਸਿੰਘ ਤੋਂ ਇਲਾਵਾ ਸਾਬਕਾ ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਬਲਾਕ ਪ੍ਰਧਾਨ ਸਾਬਕਾ ਸਰਪੰਚ ਦਲੇਰ ਸਿੰਘ ਸਰਲੀ, ਜ਼ਿਲ੍ਹਾ ਜਰਨਲ ਸਕੱਤਰ ਹਰਿੰਦਰਪਾਲ ਸਿੰਘ ਮੱਲ੍ਹਾ, ਸਾਬਕਾ ਸਰਪੰਚ ਅੰਗਰੇਜ਼ ਸਿੰਘ ਕੀੜੀ ਸ਼ਾਹੀ, ਸੰਮਤੀ ਮੈਂਬਰ ਸਾਬਾ ਭਲੋਜਲਾ, ਜਥੇਦਾਰ ਬਲਦੇਵ ਸਿੰਘ ਏਕਲਗੱਡਾ, ਸਿੰਮੀ ਸਰਲੀ, ਸਾਬਕਾ ਸਰਪੰਚ ਅਮਰਜੀਤ ਸਿੰਘ ਨਾਗੋਕੇ, ਸੰਮਤੀ ਮੈਂਬਰ ਕੰਵਲਜੀਤ ਸਿੰਘ ਨੱਥੋਕੇ, ਸਾਬਕਾ ਸਰਪੰਚ ਅਵਤਾਰ ਸਿੰਘ ਤਖਤੂਚੱਕ, ਸਰਪੰਚ ਸਤਨਾਮ ਸਿੰਘ ਆਲਮਪੁਰ, ਸਰਪੰਚ ਹਰਭਿੰਦਰ ਸਿੰਘ ਲਾਟੀ, ਸਾਬਕਾ ਸਰਪੰਚ ਗੁਰਮੇਜ ਸਿੰਘ ਆਲਮਪੁਰ, ਸਾਬਕਾ ਸਰਪੰਚ ਹਰਮੇਸ਼ ਸਿੰਘ ਦੇਲਾਂਵਾਲ, ਡਾ. ਹਰਿੰਦਰ ਸਿੰਘ ਕੋਟਲੀ, ਚੇਅਰਮੈਨ ਨਿਰਮਲ ਸਿੰਘ ਪੱਡਾ, ਸੰਮਤੀ ਮੈਂਬਰ ਸੋਨੂੰ ਗੁਲਾਲੀਪੁਰੀਆ, ਸਾਬਕਾ ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਆੜ੍ਹਤੀ ਇੰਦਰਜੀਤ ਸਿੰਘ ਮੀਆਂਵਿੰਡ, ਰਵੀ ਸ਼ੇਰ ਸਿੰਘ ਬਿਹਾਰੀਪੁਰ, ਮੈਂਬਰ ਕੁਲਦੀਪ ਸਿੰਘ ਵੈਰੋਵਾਲ, ਲਵਜੀਤ ਸਿੰਘ ਖੋਜਕੀਪੁਰ, ਸੁੱਖ ਸ਼ਾਹ, ਸੰਮਤੀ ਮੈਂਬਰ ਅਮਨਜੀਤ ਸਿੰਘ, ਸਾਬਕਾ ਸਰਪੰਚ ਸਰਵਣ ਸਿੰਘ ਨੱਥੋਕੇ, ਅਮਨਦੀਪ ਸਿੰਘ ਦੁੱਲਾ ਚੱਕ, ਸਾਬਕਾ ਸਰਪੰਚ ਸੁਖਜਿੰਦਰ ਸਿੰਘ ਹੋਠੀਆਂ, ਸੰਮਤੀ ਮੈਂਬਰ ਬਲਜਿੰਦਰ ਸਿੰਘ, ਦਲਬੀਰ ਸਿੰਘ ਦੇਲਾਂਵਾਲ, ਰਣਜੀਤ ਸਿੰਘ ਸੱਕਿਆਂਵਾਲੀ, ਸਾਬਕਾ ਸਰਪੰਚ ਸਤਨਾਮ ਸਿੰਘ ਦਾਰਾਪੁਰ, ਸਾਬਕਾ ਸਰਪੰਚ ਬੂਟਾ ਸਿੰਘ ਦਾਰਾਪੁਰ, ਸੰਮਤੀ ਮੈਂਬਰ ਸੰਗਰਾਮ ਸਿੰਘ, ਸਰਪੰਚ ਗੁਰਮੁਖ ਸਿੰਘ ਸਰਲੀ ਅਤੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸੁਬੇਗ ਸਿੰਘ, ਕੁਲਬੀਰ ਸਿੰਘ, ਰਾਜਬੀਰ ਸਿੰਘ, ਠੇਕੇਦਾਰ ਮਿਲਖਾ ਸਿੰਘ, ਗੁਰਮੀਤ ਸਿੰਘ ਕੰਗ, ਹਰਦੇਵ ਸਿੰਘ, ਮੈਂਬਰ ਹਰਜੀਤ ਸਿੰਘ, ਮੈਂਬਰ ਸਤਨਾਮ ਸਿੰਘ ਫ਼ੌਜੀ, ਮੇਜ਼ਰ ਸਿੰਘ ਕੰਗ, ਗੁਰਲਾਲ ਸਿੰਘ ਲਾਲੀ, ਕਸ਼ਮੀਰ ਸਿੰਘ, ਇਕਬਾਲ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |