ਮੀਆਂਵਿੰਡ, 5 ਅਪ੍ਰੈਲ (ਸੰਧੂ)-ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜੰਗਲਾਤ ਵਿਭਾਗ ਪੰਜਾਬ ਦੇ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ ਦੀ ਅਗਵਾਈ ਹੇਠ ਸਾਬਕਾ ਸਰਪੰਚ ਅਰਜਨਬੀਰ ਸਿੰਘ ਦੇ ਗ੍ਰਹਿ ਪਿੰਡ ਸਰਾਂ ਤਲਵੰਡੀ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਾਂਗਰਸੀ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਅਤੇ ਕਾਂਗਰਸੀ ਮੁਹਤਬਰ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਵਰਿੰਦਰ ਸਿੰਘ ਭਿੰਡਰ ਤੋਂ ਇਲਾਵਾ ਸਾਬਕਾ ਵਿਧਾਇਕ ਪਵਨ ਕੁਮਾਰ ਭਾਰਦਵਾਜ, ਕੋਆਰਡੀਨੇਟਰ ਯੁੱਧਵੀਰ ਸਿੰਘ ਸਰਲੀ, ਸਾਬਕਾ ਸਰਪੰਚ ਹਰਜਿੰਦਰ ਸਿੰਘ ਨਾਗੋਕੇ ਮੋੜ, ਜ਼ਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ, ਸਾਬਕਾ ਸਰਪੰਚ ਜੇਪੀ ਜਵੰਦਪੁਰ, ਸਰਪੰਚ ਜਸਪਨੀਤ ਸਿੰਘ ਭਿੰਡਰ, ਸੁਰਜਨ ਸਿੰਘ ਸੋਨੂੰ ਭਲਾਈਪੁਰ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ, ਸਾਬਕਾ ਸਰਪੰਚ ਗੁਰਜੀਤ ਸਿੰਘ ਵੈਰੋਵਾਲ ਚੇਅਰਮੈਨ ਬਲਾਕ ਕਿਸਾਨ ਸੈੱਲ, ਅਮਰੀਕ ਸਿੰਘ ਸਰਪੰਚ ਕਰਤਾਰਪੁਰ, ਸਾਹਿਬ ਸਿੰਘ ਸਰਪੰਚ ਝਾੜੂ ਨੰਗਲ, ਸਾਬਕਾ ਸਰਪੰਚ ਜਸਪਾਲ ਸਿੰਘ ਬਹਾਦਰਪੁਰ, ਬਲਜੀਤ ਸਿੰਘ ਭੱਟੀ ਸਠਿਆਲਾ, ਹਲਕਾ ਯੂਥ ਆਗੂ ਸੁੱਖ ਰੰਧਾਵਾ ਠੱਠੀਆਂ, ਸਾਬਕਾ ਸਰਪੰਚ ਗੱਜਣ ਸਿੰਘ ਸਰਾਂ, ਸਾਬਕਾ ਸੰਮਤੀ ਮੈਬਰ ਜਗਤਾਰ ਸਿੰਘ, ਕੁਲਵੰਤ ਸਿੰਘ ਏਕਲਗੱਡਾ, ਸਰਪੰਚ ਅੰਗਰੇਜ ਸਿੰਘ ਹਸਨਪੁਰ, ਸਰਪੰਚ ਸੁਖਮਨਜੀਤ ਸਿੰਘ ਬੋਤਲਕੀੜੀ, ਬਖ਼ਤਾਵਰ ਸਿੰਘ ਬਾਣੀਆਂ, ਰਘਬੀਰ ਸਿੰਘ ਕਿੱਟਾ ਸੇਰੋਂ, ਯੂਥ ਆਗੂ ਜਗਦੇਵ ਸਿੰਘ ਦੇਲਾਂਵਾਲ, ਇੰਸਪੈਕਟਰ ਬਲਰਾਜ ਸਿੰਘ ਬਿਹਾਰੀਪੁਰ, ਹਰਪਾਲ ਸਿੰਘ ਰਤਨਗੜ੍ਹ, ਸਰਪੰਚ ਲਾਡੀ ਸਤੋਵਾਲ, ਸਾਬਕਾ ਥਾਣੇਦਾਰ ਹਰਭਜਨ ਸਿੰਘ ਸਰਾਂ ਤਲਵੰਡੀ, ਰਣਜੋਧ ਸਿੰਘ ਉੱਪਲ, ਕੰਵਲਜੀਤ ਸਿੰਘ ਖੁਸ਼ਾ ਬੋਦੇਵਾਲ, ਗੁਰਪ੍ਰੀਤ ਸਿੰਘ ਸੱਕਿਆਂਵਾਲੀ, ਜਤਿੰਦਰ ਸਿੰਘ ਟੈਣੀ ਮੀਆਂਵਿੰਡ, ਨਵਦੀਪ ਸਿੰਘ ਬੱਲ ਭੋਰਸ਼ੀ, ਸਰਪੰਚ ਹਰਪਾਲ ਸਿੰਘ ਭੋਰਸ਼ੀ ਬ੍ਰਾਹਮਣਾ, ਹਰਿੰਦਰ ਸਿੰਘ ਪੱਡੇ, ਗੁਰਵਿੰਦਰ ਸਿੰਘ ਗਿੰਦਾ ਪੱਡੇ, ਬਲਵਿੰਦਰ ਸਿੰਘ ਖਲਚੀਆਂ, ਕਰਨ ਤ੍ਰੇਹਨ, ਲਖਵਿੰਦਰ ਸਿੰਘ ਸਾਬਕਾ ਸਰਪੰਚ ਏਕਲਗੱਡਾ, ਬਲਜੀਤ ਸਿੰਘ ਭੋਲਾ ਸ਼ਾਹ ਮੱਲ੍ਹਾ, ਪੀਟਰ ਢੋਟਾ ਆਦਿ ਹਾਜ਼ਰ ਸਨ |