ਖਡੂਰ ਸਾਹਿਬ, 5 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਹੋਠੀਆਂ ਦੇ ਦਰਜਨਾਂ ਪਰਿਵਾਰ ਕਾਂਗਰਸ ਨੂੰ ਛੱਡ ਕੇ ਹਲਕਾ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਦੀ ਹਾਜ਼ਰੀ ਵਿਚ ਅਕਾਲੀ ਦਲ ਬਾਦਲ 'ਚ ਸ਼ਾਮਿਲ ਹੋ ਗਏ | ਇਸ ਮੌਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸੁਖਵਿੰਦਰ ਸਿੰਘ ਬਿੱਟੂ, ਮੀਆਂ ਸਿੰਘ, ਸੁਬੇਗ ਸਿੰਘ, ਗੁਰਮੁਖ ਸਿੰਘ, ਝਿਲਮਿਲ ਸਿੰਘ, ਦਿਲਬਾਗ ਸਿੰਘ, ਕੋਕੀ ਸਿੰਘ ਆਦਿ ਪਰਿਵਾਰ ਨੂੰ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਨੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਛੱਡ ਕੇ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਜਥੇਦਾਰ ਹਰਦੇਵ ਸਿੰਘ ਨਾਗੋਕੇ ਸੀਨੀਅਰ ਅਕਾਲੀ ਆਗੂ, ਸਤਪਾਲ ਸਿੰਘ ਨੱਥੋਕੇ ਸਰਕਲ ਪ੍ਰਧਾਨ ਢੋਟਾ, ਜਥੇਦਾਰ ਨੌਰੰਗ ਸਿੰਘ ਸਰਕਲ ਪ੍ਰਧਾਨ ਨਾਗੋਕੇ, ਦਿਲਬਾਗ ਸਿੰਘ ਸਾਬਕਾ ਸਰਪੰਚ ਹੋਠੀਆਂ, ਗੁਰਜਿੰਦਰ ਸਿੰਘ ਸਠਿਆਲਾ