28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਹਲਕਾ ਜੰਡਿਆਲਾ 'ਚ ਡੈਨੀ ਬੰਡਾਲਾ ਦੇ ਹੱਕ 'ਚ ਕਾਂਗਰਸ ਵਰਕਰਾਂ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 06-04-2026
ਨਵਾਂ ਪਿੰਡ, 5 ਅਪ੍ਰੈਲ (ਜਸਪਾਲ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ 2027 ਦਾ ਜਿਉਂ-ਜਿਉਂ ਸਮਾਂ ਨੇੜੇ ਆ ਰਿਹਾ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਆਗੂਆਂ ਦੇ ਹਮਾਇਤੀਆਂ ਤੇ ਵਰਕਰਾਂ ਵਲੋਂ ਆਪੋ-ਆਪਣੇ ਸੰਭਾਵਿਤ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਤੇ ਜੋੜ-ਤੋੜ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਹਲਕਾ ਜੰਡਿਆਲਾ ਗੁਰੂ ਤੋਂ ਸੀਨੀਅਰ ਕਾਂਗਰਸ ਆਗੂ ਜਸਮੇਰ ਸਿੰਘ ਸਾਬਕਾ ਸਰਪੰਚ ਖਲੈਹਿਰਾ ਵਲੋਂ ਆਪਣੇ ਦਰਜਨਾਂ ਸਾਥੀ ਵਰਕਰਾਂ, ਜਿਸ 'ਚ ਡਾ. ਹਰਦੀਪ ਸਿੰਘ ਗਦਲੀ, ਸੋਨੂੰ ਭਲਵਾਨ ਧੀਰੇਕੋਟ ਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨਿੱਕਾ ਗਹਿਰੀ ਮੰਡੀ ਨਾਲ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ ਪ੍ਰਧਾਨ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਹੱਕ 'ਚ ਹਲਕਾ ਜੰਡਿਆਲਾ ਗੁਰੂ ਦੇ ਵੱਖ-ਵੱਖ ਪਿੰਡਾਂ ਜਿਸ, 'ਚ ਰਾਏਪੁਰ, ਫ਼ਤਹਿਪੁਰ, ਗਹਿਰੀ ਮੰਡੀ, ਗਦਲੀ, ਧੀਰੇਕੋਟ, ਬੰਮਾ, ਭੰਗਵਾਂ, ਬਾਲੀਆ ਆਦਿ ਦਾ ਤੂਫ਼ਾਨੀ ਦੌਰਾ ਕੀਤਾ | ਇਸ ਮੌਕੇ ਖਲੈਹਿਰਾ ਨੇ ਉਪਰੋਕਤ ਪਿੰਡਾਂ ਦੇ ਵਰਕਰਾਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ 'ਆਪ' ਦੇ ਰਾਜ 'ਚ ਵਿਸ਼ੇਸ਼ ਕਰ ਜੰਡਿਆਲਾ ਵਿਖੇ ਆਏ ਦਿਨ ਕਤਲ, ਫਰੌਤੀਆਂ ਤੇ ਗੋਲੀ ਚੱਲਣ ਨਾਲ ਜਨਤਾ ਦੇ ਦਿਲਾਂ 'ਚ ਭਾਰੀ ਭੈਅ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਉਪਰੋਕਤ ਪਿੰਡਾਂ ਦੀਆਂ 11-21 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਉਨ੍ਹਾਂ ਸਮੇਤ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਡੈਨੀ ਬੰਡਾਲਾ ਦੀ ਯਕੀਨੀ ਜਿੱਤ ਲਈ ਬੂਥ ਪੱਧਰ 'ਤੇ ਕੰਮ ਕਰਨਗੀਆਂ | ਉਨ੍ਹਾਂ ਦਾਅਵਾ ਕੀਤਾ ਕਿ 2027 'ਚ ਕਾਂਗਰਸ ਦੀ ਭਾਰੀ ਬਹੁਮਤ ਨਾਲ ਸਰਕਾਰ ਬਣੇਗੀ ਤੇ ਡੈਨੀ ਦੀ ਜਿੱਤ ਯਕੀਨੀ ਹੋਵੇਗੀ | ਇਸ ਮੌਕੇ ਬਿਕਰਮਜੀਤ ਸਿੰਘ ਬਾਲੀਆ, ਮਨਜਿੰਦਰ ਸਿੰਘ ਬੰਮਾ, ਪ੍ਰਮਿੰਦਰ ਸਿੰਘ ਪੰਨਾ, ਅਮਨਪ੍ਰੀਤ ਸਿੰਘ ਗਹਿਰੀ ਮੰਡੀ, ਜਸਬੀਰ ਸਿੰਘ ਸਰਪੰਚ ਧੀਰੇਕੋਟ, ਪ੍ਰਤਾਪ ਸਿੰਘ ਪੰਚ ਧੀਰੇਕੋਟ, ਜਰਮਨ ਸਿੰਘ ਗਦਲੀ, ਬਲਵਿੰਦਰ ਸਿੰਘ ਪੰਚ ਗਦਲੀ, ਦਲਬੀਰ ਸਿੰਘ ਭੰਗਵਾਂ, ਬਲਵਿੰਦਰ ਸਿੰਘ ਬਿੱਲਾ ਪੰਪ ਵਾਲਾ ਭੰਗਵਾ, ਰਾਜ ਰਾਏਪੁਰ ਜ਼ਿਲ੍ਹਾ ਸਕੱਤਰ ਕਾਂਗਰਸ ਦਿਹਾਤੀ ਤੇ ਰਵੀ ਫ਼ਤਹਿਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਹਾਲਾ ਵਿਖੇ 2 ਰੋਜ਼ਾ ਰਾਤਰੀ ਪ੍ਰਗਟਿਓ ਖ਼ਾਲਸਾ ਸਮਾਗਮ ਅੱਜ ਤੋਂ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੇ 48 ਮਹੀਨਿਆਂ ਦੇ ਵਿਕਾਸ ਕਾਰਜਾਂ ਦੀ ਮੁਹਿੰਮ ਦਾ ਕਈ ਪਿੰਡਾਂ ਵਿਚ ਆਗਾਜ਼
Ad Position 24